ਬਰੈਂਪਟਨ/ਸਟਾਰ ਨਿਊਜ਼:- (ਡਾ ਬਲਜਿੰਦਰ ਸਿੰਘ ਸੇਖੋਂ) ਬਰੈਂਪਟਨ ਦੇ ਪੈਰਿਟੀ ਰੋਡ ਨੇੜਲੇ ਪੰਜਾਬੀਆਂ ਨੇ 15 ਅਗੱਸਤ 2017, ਦਿਨ ਮੰਗਲਵਾਰ ਨੂੰ ਸ਼ਾਮੀ 5 ਵਜੇ ਤੋਂ 8:30 ਤੱਕ ਮਕਲੈਅਰ ਪਬਲਿਕ ਸਕੂਲ ਜੋ 50 ਪੈਰਟੀ ਰੋਡ ਤੇ ਸਥਿਤ ਹੈ, ਵਿਚ ਭਾਰਤ ਦੀ ਅਜ਼ਾਦੀ ਦਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।  ਇਕੱਤਰ ਹੋਈਆਂ ਔਰਤਾਂ ਇਸ ਸਮਾਗਮ ਵਿਚ ਤੀਆਂ ਦਾ ਰੰਗ ਵੀ ਭਰਨਗੀਆਂ।  
ਭਾਰਤ ਦੀ ਅਜ਼ਾਦੀ ਦੀ ਲੜਾਈ ਵਿਚ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਸੈਂਕੜੇ ਹੋਰਨਾਂ ਨੇ ਅਪਣੀਆਂ ਜ਼ਿੰਦਗੀਆਂ  ਕੁਰਬਾਨ  ਕੀਤੀਆਂ,  ਹਜ਼ਾਰਾਂ ਨੇ ਜੇਲ਼ਾਂ ਵਿਚ ਮੁਸੀਬਤਾਂ ਝੱਲੀਆਂ ਅਤੇ ਕਿਨੇ ਹੀ ਪ੍ਰੀਵਾਰਾਂ ਦੀਆਂ ਜਾਇਦਾਦਾਂ ਜਬਤ ਹੋਈਆਂ ਪਰ ਆਖਿਰ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ।  ਬੇਸ਼ਕ ਇਸ ਤੋਂ ਬਾਅਦ ਪੂਰਨ ਰੂਪ ਵਿਚ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਾਕਾਰ ਨਾ ਹੋ ਸਕਿਆ, ਪਰ ਫਿਰ ਵੀ ਇਸ ਦਿਨ ਦੀ ਮਹੱਤਤਾ ਨੂੰ ਘਟਾਅ ਕੇ ਨਹੀਂ ਵੇਖਿਆ ਜਾ ਸਕਦਾ, ਕਿਉਂਕ ਘੱਟ ਤੋਂ ਘੱਟ ਇਸ ਦਿਨ ਦੇਸ਼ ਉਤੋਂ ਵਿਦੇਸ਼ੀ ਗੁਲਾਮੀ ਦਾ ਜੁਲ਼ਾ ਲਹਿ ਗਿਆ।  ਅੰਗਰੇਜ਼ਾਂ ਦੇ ਭਾਰਤ ਵਿਚੋਂ ਨਿਕਲਣ ‘ਤੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਅਪਣੇ ਆਪ ਨੂੰ ਬਰਾਬਰ ਦੇ ਸ਼ਹਿਰੀ ਸਮਝਣ ਲੱਗੇ। 
ਇਹ ਪ੍ਰੋਗਰਾਮ ਭਾਰਤ ਦਾ ਅਜ਼ਾਦੀ ਦਿਵਸ ਮਨਾਉਣ ਲਈ ਕੀਤਾ ਜਾ ਰਿਹਾ ਹੈ।  ਇਸ ਵਿਚ ਅਜ਼ਾਦੀ ਦੀ ਲੜਾਈ ਦਾ ਇਤਿਹਾਸ, ਸ਼ਹੀਦਾਂ ਦੇ ਸੁਪਨੇ, ਅਜੋਕੇ ਭਾਰਤ ਵਿਚ ਆਮ ਲੋਕਾਂ ਦੀ ਹਾਲਤ ਵਿਸ਼ਿਆਂ ਤੇ ਬੁਲਾਰੇ ਅਪਣੇ ਵਿਚਾਰ ਰੱਖਣਗੇ। ਗੀਤ ਸੰਗੀਤ ਵੀ ਹੋਵੇਗਾ ਅਤੇ ਔਰਤਾਂ ਵਲੋਂ ਤੀਆਂ ਦਾ ਮੇਲਾ ਵੀ ਲਗਾਇਆ ਜਾਵੇਗਾ।  ਪ੍ਰਬੰਧਕਾਂ ਵਲੋਂ ਇਸ ਮੌਕੇ ਖਾਣ ਪੀਣ ਦਾ ਖੁਲ੍ਹਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਭ ਨੂੰ ਇਸ ਮੌਕੇ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ।  ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ, ਬਲਵਿੰਦਰ ਕੌਰ (905 230 2728), ਅਮ੍ਰਿਤਪਾਲ ਕੌਰ (905 956 0651), ਸੁਨੀਤਾ ਸੈਣੀ (947 649 4800), ਕਸ਼ਮੀਰ ਕੌਰ (905 455 7108), ਕੈਪਟਨ ਇਕਬਾਲ ਸਿੰਘ ਵਿਰਕ (647 631 9445) ਜਾਂ ਹਰਬੰਸ ਸਿੰਘ ਸਿੱਧੂ (905 499 7872) ਨਾਲ ਸੰਪਰਕ ਕੀਤਾ ਜਾ ਸਕਦਾ ਹੈ।