ਅਹਿਮਦਾਬਾਦ, 11 ਮਾਰਚ
ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀਆਂ 128 ਦੌੜਾਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਦੀਆਂ 480 ਦੌੜਾਂ ਦੇ ਜਵਾਬ ਵਿਚ ਅੱਜ ਇੱਥੇ ਚੌਥੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ ਵਿੱਚ 3 ਵਿਕਟਾਂ ’ਤੇ 289 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤੀ ਟੀਮ ਆਸਟਰੇਲੀਆ ਤੋਂ 191 ਦੌੜਾਂ ਪਿੱਛੇ ਹੈ। ਭਾਰਤ ਨੇ ਪਹਿਲੇ ਸੈਸ਼ਨ ਵਿੱਚ ਹੀ ਕਪਤਾਨ ਰੋਹਿਤ ਸ਼ਰਮਾ (35) ਦਾ ਵਿਕਟ ਗੁਆ ਦਿੱਤਾ, ਜਿਸ ਨੂੰ ਮੈਥਿਊ ਕੁਹਨੇਮੈਨ ਨੇ ਆਊਟ ਕੀਤਾ। ਭਾਰਤ ਨੇ ਦੂਜੇ ਸੈਸ਼ਨ ਵਿੱਚ ਚੇਤੇਸ਼ਵਰ ਪੁਜਾਰਾ ਦਾ ਵਿਕਟ ਗੁਆ ਦਿੱਤਾ। ਉਸ ਨੇ 42 ਦੌੜਾਂ ਬਣਾਈਆਂ। ਇਸ ਵੇਲੇ ਵਿਰਾਟ ਕੋਹਲੀ 59 ਤੇ ਰਵਿੰਦਰ ਜਡੇਜਾ 16 ਦੌੜਾਂ ਬਣਾ ਕੇ ਖੇਡ ਰਹੇ ਹਨ।