ਐਡੀਲੇਡ: ਇੰਗਲੈਂਡ ਕ੍ਰਿਕਟ ਟੀਮ ਦੇ ਜ਼ਖ਼ਮੀ ਖਿਡਾਰੀਆਂ ਮੋਈਨ ਅਲੀ ਤੇ ਸਟੀਵਨ ਫਿਨ ਨੂੰ ਐਸ਼ੇਜ਼ ਲੜੀ ਤੋਂ ਪਹਿਲਾਂ ਟੀਮ ਦੇ ਦੂਜੇ ਅਭਿਆਸ ਮੈਚ ਤੋਂ ਬਾਹਰ ਰੱਖਿਆ ਗਿਆ ਹੈ। ਟੀਮ ਦੇ ਕੋਚ ਟਰੇਵਰ ਬੈਲਿਸ ਨੇ ਅੱਜ ਕਿਹਾ ਕਿ ਮੋਈਨ ਅਲੀ ਮਾਸਪੇਸ਼ੀਆਂ ’ਚ ਖਿੱਚ ਤੇ ਤੇਜ਼ ਗੇਂਦਬਾਜ਼ ਫਿਨ ਗੋਡੇ ਦੀ ਸੱਟ ਨਾਲ ਜੂਝ ਰਹੇ ਹਨ। ਦੋਵੇਂ ਖਿਡਾਰੀ ਬੁੱਧਵਾਰ ਨੂੰ ਕ੍ਰਿਕਟ ਆਸਟਰੇਲੀਆ ਇਲੈਵਨ ਖ਼ਿਲਾਫ਼ ਖੇਡੇ ਗਏ ਪਹਿਲੇ ਅਭਿਆਸ ਮੈਚ ’ਚ ਵੀ ਟੀਮ ਦਾ ਹਿੱਸਾ ਨਹੀਂ ਸਨ। ਇੰਗਲੈਂਡ ਨੇ 15 ਨਵੰਬਰ ਨੂੰ ਇੱਕ ਹੋਰ ਅਭਿਆਸ ਮੈਚ ਖੇਡਣਾ ਹੈ। ਐਸ਼ੇਜ਼ ਦਾ ਪਹਿਲਾ ਟੈਸਟ 23 ਨਵੰਬਰ ਨੂੰ ਖੇਡਿਆ ਜਾਵੇਗਾ।