• ਵੱਖ-ਵੱਖ ਸੰਸਥਾਵਾਂ ਤੇ ਕੰਪਨੀਆਂ ਨੂੰ ਸਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ  ਅੱਗੇ  ਆਉਣ ਦੀ ਅਪੀਲ

ਚੰਡੀਗੜ•, 20 ਫਰਵਰੀ:

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸਾਮ ਅਰੋੜਾ ਨੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ ‘ਚ ਸਹੀਦ ਹੋਏ ਸੀ.ਆਰ.ਪੀ.ਐਫ. ਜਵਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਦੇਣ ਲਈ ਲੁਧਿਆਣਾ  ਆਧਾਰਿਤ ਐਸ.ਈ.ਐਲ. ਮੈਨੂਫੈਕਚਰਿੰਗ ਕੰਪਨੀ ਦੀ ਸਲਾਘਾ ਕੀਤੀ ਹੈ।

ਸ੍ਰੀ ਅਰੋੜਾ ਨੇ ਪੰਜਾਬ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਤੇ ਕੰਪਨੀਆਂ ਨੂੰ ਪੁਲਵਾਮਾ ਦੇ ਸਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ  ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨਾ ਸਾਡਾ ਫਰਜ ਬਣਦਾ ਹੈ।

ਜਿਕਰਯੋਗ ਹੈ ਕਿ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਣ ਵਾਲੇ 40 ਸੀ.ਆਰ.ਪੀ.ਐਫ. ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕਰਦਿਆਂ ਲੁਧਿਆਣਾ ਅਧਾਰਿਤ ਐਸ.ਈ.ਐਲ. ਮੈਨੂਫੈਕਚਰਿੰਗ ਕੰਪਨੀ ਵੱਲੋਂ ਸਹੀਦਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਦੇ ਚੈਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਆਰ.ਐਸ. ਸਲੂਜਾ ਵੱਲੋਂ ਪੱਤਰ ਲਿਖ ਕੇ ਇਨ•ਾਂ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਗਈ ਹੈ ਤੇ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਲਈ ਆਪਣਾ ਨਾਂ ਦੇਣ ਲਈ ਕਿਹਾ ਹੈ।