ਮੁੰਬਈ: ਫ਼ਿਲਮੀ ਜਗਤ ਦੀ ਮਹਾਨ ਹਸਤੀ ਅਮਿਤਾਭ ਬੱਚਨ ਨੇ ਆਪਣੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਅਮਿਤਾਭ ਬੱਚਨ, ਉਨ੍ਹਾਂ ਦੇ ਨਾਨਾ ਖਜ਼ਾਨ ਸਿੰਘ ਸੂਰੀ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਨਜ਼ਰ ਆ ਰਹੇ। ਇਸ ਤਸਵੀਰ ਵਿੱਚ ਤਿੰਨਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਹਨ। ਉਨ੍ਹਾਂ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘‘ਨਾਨਾ, ਦੋਹਤਾ ਤੇ ਪੜਦੋਹਤਾ’’। ਇਸ ਤੋਂ ਪਹਿਲਾਂ ਵੀ ਅਮਿਤਾਭ ਨੇ ਆਪਣੀ ਮਾਂ ਤੇਜੀ ਤੇ ਛੋਟੇ ਭਰਾ ਅਜਿਤਾਭ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ’ਚ ਲਿਖਿਆ ਸੀ ,‘‘ਉਹ ਦਿਨ ਬਹੁਤ ਖਾਸ ਸੀ ਜਦੋਂ ਤਸਵੀਰ ਖਿੱਚੀ ਗਈ… ਮਾਂ, ਛੋਟਾ ਭਰਾ ਅਤੇ ਮੈਂ’’। ਦੱਸਣਯੋਗ ਹੈ ਕਿ ਆਉਣ ਵਾਲਾ ਨਵਾਂ ਸਾਲ ਬਿੱਗ ਬੀ ਲਈ ਕਾਫੀ ਰੁਝੇਵਿਆਂ ਭਰਿਆ ਰਹੇਗਾ, ਜਿਸ ਵਿੱਚ ਉਹ ਆਪਣੀਆਂ ਆਉਣ ਵਾਲੀ ਫ਼ਿਲਮ ‘ਚਿਹਰੇ’, ‘ਝੁੰਡ’ ਅਤੇ ‘ਬ੍ਰਹਮਅਸਤਰ’ ਦੀ ਸ਼ੂਟਿੰਗ ਵਿੱਚ ਰੁੱਝੇ ਰਹਿਣਗੇ।