ਲਾਸ ਏਂਜਲਸ: ਭਾਰਤੀ ਗੌਲਫਰ ਅਦਿਤੀ ਅਸ਼ੋਕ ਲਾਸ ਏਂਜਲਸ ਓਪਨ ਦੇ ਦੂਜੇ ਦਿਨ ਅੱਜ ਇੱਥੇ ਦੋ ਓਵਰ 73 ਦਾ ਖ਼ਰਾਬ ਕਾਰਡ ਖੇਡ ਕੇ ਸੰਯੁਕਤ 16ਵੇਂ ਸਥਾਨ ’ਤੇ ਖਿਸਕ ਗਈ। ਇਸ ਸੈਸ਼ਨ ਦੇ ਸ਼ੁਰੂਆਤੀ ਛੇ ਟੂਰਨਾਮੈਂਟਾਂ ਵਿੱਚੋਂ ਚਾਰ ਵਿੱਚ ਕਟ ਪਾਉਣ ਵਾਲੀ ਅਦਿੱਤੀ ਨੇ ਕੱਲ੍ਹ ਪਹਿਲੇ ਗੇੜ ਵਿੱਚ ਤਿੰਨ ਅੰਡਰ 68 ਦੇ ਕਾਰਡ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਦੂਜੇ ਗੇੜ ਵਿੱਚ ਉਸ ਨੇ ਤਿੰਨ ਬਰਡੀ ਦੇ ਮੁਕਾਬਲੇ ਪੰਜ ਬੋਗੀ ਕਰ ਦਿੱਤੀ ਅਤੇ ਸੂਚੀ ਵਿੱਚ ਸੰਯੁਕਤ 16ਵੇਂ ਸਥਾਨ ’ਤੇ ਖਿਸਕ ਗਈ।