ਪਟਿਆਲਾ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਇਸ ਗੱਲੋਂ ਖਫ਼ਾ ਹਨ ਕਿ ਪੰਥਕ/ਧਾਰਮਿਕ ਆਗੂ ਵੀ ਰਾਜਨੀਤਕ ਨੇਤਾਵਾਂ ਵਾਂਗ ਆਪਣੇ ਵਾਅਦਿਆਂ ’ਤੇ ਖਰੇ ਨਹੀਂ ਉਤਰਦੇ| ‘ਬੰਦੀ ਛੋੜ ਦਿਵਸ’ ਮੌਕੇ ਅਕਾਲ ਤਖ਼ਤ ਤੋਂ ਹਰ ਸਾਲ ਪੜ੍ਹੇ ਜਾਣ ਵਾਲੇ ਸੰਦੇਸ਼ ਨੂੰ ਉਨ੍ਹਾਂ ਸਿਰਫ਼ ਰਸਮੀ ਕਾਰਵਾਈ ਹੀ ਕਰਾਰ ਦਿੱਤਾ| ਉਨ੍ਹਾਂ ਕਿਹਾ ਕਿ ਇਸ ਸੰਦੇਸ਼ ਵਿੱਚ ਹਰ ਵਾਰ ‘ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨ  ਦੀ ਗੱਲ  ਵੀ ਆਖੀ ਜਾਂਦੀ ਹੈ ਜਦਕਿ ਅਸਲ ’ਚ ਅਜਿਹਾ ਨਹੀਂ  ਕੀਤਾ ਜਾਂਦਾ| ਉਨ੍ਹਾਂ ਨੇ ਇਹ ਪ੍ਰਗਟਾਵਾ ਆਪਣੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਥ ਮੀਡੀਆ ਲਈ ਭੇਜੇ ਗਏ ਇੱਕ ਪੱਤਰ ਵਿੱਚ ਕੀਤਾ|