Close
Menu

Category: ਪੰਜਾਬ

ਓਬਾਮਾ ਵੱਲੋਂ ਸਦਰ ਵਜੋਂ ਹਵਾਈ ਮਿਲਟਰੀ ਬੇਸ ਦਾ ਆਖ਼ਰੀ ਦੌਰਾ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਮਾਂਡਰ-ਇਨ-ਚੀਫ ਵਜੋਂ ਹਵਾਈ ਸਥਿਤ ਮਿਲਟਰੀ ਬੇਸ ਉਤੇ ਅਮਰੀਕੀ ਸੈਨਿਕਾਂ ਨਾਲ ਆਖ਼ਰੀ ਮੁਲਾਕਾਤ ਕੀਤੀ। ਸ੍ਰੀ ਓਬਾਮਾ ਤੇ ਪ੍ਰਥਮ ਮਹਿਲਾ ਮਿਸ਼ੇਲ ਨੇ ਕੱਲ੍ਹ ਹਵਾਈ ਸਥਿਤ ਮੈਰੀਨ ਕੋਰ ਬੇਸ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਰਾਸ਼ਟਰਪਤੀ ਆਪਣੀ ਪਤਨੀ ਤੇ ਧੀਆਂ ਨਾਲ ਇਥੇ ਛੁੱਟੀਆਂ ਮਨਾਉਣ ਆਏ ਹੋਏ ਹਨ।

ਘੱਟਗਿਣਤੀ ਬਿੱਲ ਰੱਦ ਕਰਨ ਖ਼ਿਲਾਫ਼ ਪਾਕਿ ਨੂੰ ਚਿਤਾਵਨੀ

ਕਰਾਚੀ, ਇਕ ਹਿੰਦੂ ਕਾਨੂੰਨਸਾਜ਼ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੰਧ ਸਰਕਾਰ ਨੇ ਹਾਲ ਹੀ ਵਿੱਚ ਪਾਸ ਹੋਏ ਘੱਟਗਿਣਤੀ ਬਿੱਲ, ਜੋ ਮੁਸਲਿਮ ਬਹੁਗਿਣਤੀ ਵਾਲੇ ਮੁਲਕ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਅਪਰਾਧ ਬਣਾਉਂਦਾ ਹੈ, ਨੂੰ ਰੱਦ ਕੀਤਾ ਤਾਂ ਪਾਕਿਸਤਾਨ ਕੌਮਾਂਤਰੀ ਪੱਧਰ ਉਤੇ ਅਲੱਗ ਥਲੱਗ ਪੈ ਸਕਦਾ ਹੈ। ਸੂਬਾ ਸਿੰਧ ਦੀ ਸਰਕਾਰ ਵੱਲੋਂ ਸਿੰਧ ਅਪਰਾਧਕ ਕਾਨੂੰਨ (ਘੱਟਗਿਣਤੀਆਂ ਦੀ … Continue reading “ਘੱਟਗਿਣਤੀ ਬਿੱਲ ਰੱਦ ਕਰਨ ਖ਼ਿਲਾਫ਼ ਪਾਕਿ ਨੂੰ ਚਿਤਾਵਨੀ”

ਕਾਂਗਰਸ ਦੇ ਸੱਦੇ ’ਤੇ ਵਿਰੋਧੀ ਧਿਰ ਦੀ ਮੀਟਿੰਗ ਅੱਜ

ਨਵੀਂ ਦਿੱਲੀ,ਕਾਂਗਰਸ ਵੱਲੋਂ ਨੋਟਬੰਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਨਿਜੀ ਭ੍ਰਿਸ਼ਟਾਚਾਰ’ ਦੇ ਮੁੱਦੇ ਉਤੇ ਸਰਕਾਰ ਖ਼ਿਲਾਫ਼ ਹਮਲਾ ਤੇਜ਼ ਕਰਨ ਲਈ ਮੰਗਲਵਾਰ ਨੂੰ ਸੱਦੀ ਵਿਰੋਧੀ ਧਿਰ ਦੀ ਮੀਟਿੰਗ ਤੋਂ ਪਹਿਲਾਂ ਵਿਰੋਧੀ ਧਿਰ ਵਿੱਚ ਅੱਜ ਫੁੱਟ ਉਭਰ ਆਈ। ਇਕ ਪਾਸੇ ਜਿਥੇ ਖੱਬੀਆਂ ਪਾਰਟੀਆਂ ਨੇ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਹੈ, ਉਥੇ ਜਨਤਾ ਦਲ … Continue reading “ਕਾਂਗਰਸ ਦੇ ਸੱਦੇ ’ਤੇ ਵਿਰੋਧੀ ਧਿਰ ਦੀ ਮੀਟਿੰਗ ਅੱਜ”

ਉਤਰੀ ਭਾਰਤ ਸਖ਼ਤ ਠੰਢ ਦੀ ਜਕੜ ’ਚ

ਚੰਡੀਗੜ੍ਹ,ਪੰਜਾਬ ਅਤੇ ਹਰਿਆਣਾ ਵਿੱਚ ਅੱਜ ਸੀਤ ਲਹਿਰ ਦੀ ਸਖ਼ਤ ਜਕੜ ਬਣੀ ਰਹੀ ਹਾਲਾਂਕਿ ਖ਼ਿੱਤੇ ’ਚ ਬਹੁਤੀ ਥਾਈਂ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕੁਝ ਦਰਜੇ ਵੱਧ ਦਰਜ ਕੀਤਾ ਗਿਆ। ਗੁਆਂਢੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਰਾਜਸਥਾਨ ਵਿੱਚ ਵੀ ਠੰਢ ਦਾ ਜ਼ੋਰ ਬਣਿਆ ਰਿਹਾ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਸ਼ਿਮਲਾ ਨਾਲੋਂ ਵੀ ਠੰਢਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 3 … Continue reading “ਉਤਰੀ ਭਾਰਤ ਸਖ਼ਤ ਠੰਢ ਦੀ ਜਕੜ ’ਚ”

ਅਗਨੀ-5 ਮਿਜ਼ਾਈਲ ਦੀ ਸਫ਼ਲ ਪਰਖ

ਬਾਲਾਸੋਰ (ਉੜੀਸਾ), ਭਾਰਤ ਨੇ ਆਪਣੀ ਸਭ ਤੋਂ ਘਾਤਕ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਅਗਨੀ-5 ਮਿਜ਼ਾਈਲ ਦੀ ਅੱਜ ਸਫ਼ਲ ਪਰਖ ਕੀਤੀ। ਪੰਜ ਹਜ਼ਾਰ ਕਿਲੋਮੀਟਰ ਦੀ ਸਮਰੱਥਾ ਵਾਲੀ ਇਸ ਮਿਜ਼ਾਈਲ ਨੂੰ ਉੜੀਸਾ ਦੇ ਅਬਦੁਲ ਕਲਾਮ ਟਾਪੂ ਤੋਂ ਦਾਗਿਆ ਗਿਆ। ਧਰਤੀ ਤੋਂ ਧਰਤੀ ’ਤੇ ਮਾਰ ਕਰਨ ਵਾਲੀ ਇਸ ਤਿੰਨ ਪੜਾਵੀ ਮਿਜ਼ਾਈਲ ਨੂੰ ਸਵੇਰੇ 11:05 ਵਜੇ ਇੰਟੈਗ੍ਰੇਟਿਡ ਟੈਸਟ ਰੇਂਜ ਦੇ … Continue reading “ਅਗਨੀ-5 ਮਿਜ਼ਾਈਲ ਦੀ ਸਫ਼ਲ ਪਰਖ”

ਨੋਟਬੰਦੀ: ਨੇਮਾਂ ਵਿੱਚ ਵਾਰ-ਵਾਰ ਤਬਦੀਲੀ ਦੀ ਮੋਦੀ ਵੱਲੋਂ ਪੈਰਵੀ

ਨਵੀਂ ਦਿੱਲੀ, ਨੋਟਬੰਦੀ ਤੋਂ ਬਾਅਦ ਨੇਮਾਂ ’ਚ ਵਾਰ-ਵਾਰ ਕੀਤੀਆਂ ਜਾ ਰਹੀਆਂ ਤਬਦੀਲੀਅ ਸਬੰਧੀ ਹੋ ਰਹੀ ਨੁਕਤਾਚੀਨੀ ਨੂੰ ਖ਼ਾਰਜ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਿਹੜੇ ਲੋਕ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀ ਖੁਲ੍ਹ ਕੇ ਹਮਾਇਤ ਨਹੀਂ ਕਰ ਪਾ ਰਹੇ, ਉਹ ਸਰਕਾਰ ਦੀਆਂ ਖਾਮੀਆਂ ਕੱਢ ਰਹੇ ਹਨ। ਉਨ੍ਹਾਂ ਅਹਿਦ ਲਿਆ ਕਿ ਉਹ ਬੇਨਾਮੀ ਸੰਪਤੀ ਖ਼ਿਲਾਫ਼ … Continue reading “ਨੋਟਬੰਦੀ: ਨੇਮਾਂ ਵਿੱਚ ਵਾਰ-ਵਾਰ ਤਬਦੀਲੀ ਦੀ ਮੋਦੀ ਵੱਲੋਂ ਪੈਰਵੀ”

ਬਲਿਊ ਲਾਈਨ ਮੈਟਰੋ ਦੇ ਯਾਤਰੀ ਹੋਏ ਪ੍ਰੇਸ਼ਾਨ

ਨਵੀਂ ਦਿੱਲੀ, ਦਿੱਲੀ ਮੈਟਰੋ ਰੇਲ ਸਰਵਿਸ ਨੇ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਇੰਦ੍ਰਾਪ੍ਰਸਥ ਤੇ ਯਮੁਨਾ ਕਿਨਾਰਾ ਸਟੇਸ਼ਨਾਂ ਵਿਚਕਾਰ ਰੇਲਵੇ ਲਾਈਨ ਦੀ ਮੁਰੰਮਤ ਕੀਤੀ ਜਾਣੀ ਹੈ ਇਸ ਲਈ ਬਲਿਊ ਲਾਈਨ ਮੈਟਰੋ ਸੇਵਾਵਾਂ ਵਿੱਚ ਥੋੜ੍ਹਾ ਵਿਘਨ ਰਹੇਗਾ। ਇਸ ਸਮੇਂ ਦੌਰਾਨ ਮੈਟਰੋ ਇਕਤਰਫਾ ਚੱਲੇਗੀ। ਮੁਰੰਮਤ ਬਾਰੇ ਅਗਾਊਂ ਜਾਣਕਾਰੀ ਦੇਣ … Continue reading “ਬਲਿਊ ਲਾਈਨ ਮੈਟਰੋ ਦੇ ਯਾਤਰੀ ਹੋਏ ਪ੍ਰੇਸ਼ਾਨ”

ਹਾਈ ਕੋਰਟ ਵੱਲੋਂ ਬਾਰ ਕੌਂਸਲ ਤੇ ਦਿੱਲੀ ਯੂਨੀਵਰਸਿਟੀ ਨੂੰ ਨੋਟਿਸ

ਨਵੀਂ ਦਿੱਲੀ,  ਦਿੱਲੀ ਹਾਈ ਕੋਰਟ ਨੇ ਬਾਰ ਕੌਂਸਲ ਆਫ ਇੰਡੀਆ ਤੋਂ ਜਵਾਬ ਮੰਗਿਆ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਅਧਿਆਪਕਾਂ ਨੂੰ ਕਿਸ ਆਧਾਰ ’ਤੇ ਹਦਾਇਤ ਕੀਤੀ ਗਈ ਕਿ ਨੋਟਬੰਦੀ ਕਾਰਨ 500 ਵਿਦਿਆਰਥੀਆਂ ਨੂੰ ਹਾਜ਼ਰੀ ਦੇ ਮਾਮਲੇ ਵਿੱਚ ਰਾਹਤ ਦਿੱਤੀ ਜਾਏ। ਚੀਫ ਜਸਟਿਸ ਜੀ. ਰੋਹਿਨੀ ਤੇ ਜਸਟਿਸ ਸੰਗੀਤਾ ਢੀਂਗਰਾ ’ਤੇ ਅਧਾਰਿਤ ਬੈਂਚ ਨੇ ਬਾਰ … Continue reading “ਹਾਈ ਕੋਰਟ ਵੱਲੋਂ ਬਾਰ ਕੌਂਸਲ ਤੇ ਦਿੱਲੀ ਯੂਨੀਵਰਸਿਟੀ ਨੂੰ ਨੋਟਿਸ”

‘ਅਸ਼ੋਕ ਸਤੰਭ’ ਦੀ ਤਸਵੀਰ ਬਣਾਉਣ ਵਾਲੇ ਦੀਨਾਨਾਥ ਦਾ ਦੇਹਾਂਤ

ਭੋਪਾਲ, ਭਾਰਤ ਦੇ ਕੌਮੀ ਚਿੰਨ੍ਹ ‘ਅਸ਼ੋਕ ਸਤੰਭ’ ਦੀ ਤਸਵੀਰ ਬਣਾਉਣ ਵਾਲੇ ਕਲਾਕਾਰਾਂ ਦੀ ਟੀਮ ਦੇ ਮੈਂਬਰ ਕਲਾਕਾਰ ਦੀਨਾਨਾਥ ਭਾਰਗਵ ਦਾ ਇੰਦੌਰ ਵਿੱਚ 89 ਸਾਲਾਂ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਭਾਰਤੀ ਸੰਵਿਧਾਨ ਦੇ ਸਫ਼ਿਆਂ ਦੀ ਸਜਾਵਟ ਦੇ ਕੰਮ ਵਿੱਚ ਵੀ ਯੋਗਦਾਨ ਪਾਇਆ। ਸ੍ਰੀ ਭਾਰਗਵ ਦਹਾਕਾ ਭਰ ਤੋਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ।

ਬੇਅਦਬੀ ਕਰਨ ਵਾਲਿਆਂ ਨੂੰ ਜੇਲ੍ਹ ’ਚ ਸੁੱਟਾਂਗੇ: ਅਮਰਿੰਦਰ

ਫਤਿਹਗੜ੍ਹ ਸਾਹਿਬ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਸ਼ਹੀਦੀ ਜੋੜ ਮੇਲ ਮੌਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਾਬੂ ਨਾ ਕੀਤੇ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਇਨ੍ਹਾਂ … Continue reading “ਬੇਅਦਬੀ ਕਰਨ ਵਾਲਿਆਂ ਨੂੰ ਜੇਲ੍ਹ ’ਚ ਸੁੱਟਾਂਗੇ: ਅਮਰਿੰਦਰ”