Close
Menu

Category: ਕਹਾਣੀ

ਬਾਂਦਰ ਦੀ ਹੁਸ਼ਿਆਰੀ

ਇੱਕ ਜੰਗਲ ਵਿਚਲੇ ਬਾਂਦਰਾਂ ਵਿੱਚੋਂ ਇੱਕ ਬਾਂਦਰ ਕੁਝ ਵਧੇਰੇ ਹੀ ਚੁਸਤ ਚਲਾਕ ਸੀ। ਇੱਕ ਦਿਨ ਜੰਗਲ ਵਿੱਚ ਘੁੰਮਦਿਆਂ ਘੁੰਮਦਿਆਂ ਉਸਨੂੰ ਇੱਕ ਥੈਲਾ ਲੱਭਿਆ। ਬਾਂਦਰ ਨੇ ਸੋਚਿਆ ਕਿ ਜ਼ਰੂਰ ਇਸ ਵਿੱਚ ਕੋਈ ਖਾਣ ਵਾਲੀ ਚੀਜ਼ ਹੋਵੇਗੀ, ਇਸ ਕਰਕੇ ਉਸਨੇ ਇਸ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਕੁਝ ਕੱਪੜੇ ਸਨ ਜਿਨ੍ਹਾਂ ਨੂੰ ਉਹ ਇੱਕ ਇੱਕ ਕਰਕੇ … Continue reading “ਬਾਂਦਰ ਦੀ ਹੁਸ਼ਿਆਰੀ”

ਚਿੰਤੋ ਲੂੰਬੜੀ

ਚਿੰਤੋ ਲੂੰਬੜੀ ਇੱਕ ਬੁੱਢੇ ਖ਼ਰਗੋਸ਼ ਦਾ ਪਿੱਛਾ ਕਰਦੀ ਹੋਈ ਡੂੰਘੀ ਖੱਡ ਵਿੱਚ ਜਾ ਡਿੱਗੀ। ਖੱਡ ਵਿੱਚੋਂ ਬਾਹਰ ਨਿਕਲਣ ਲਈ ਉਸ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੀ। ਅਖੀਰ ਉਹ ਥੱਕ-ਹਾਰ ਪਿਛਲੀਆਂ ਲੱਤਾਂ ਦੇ ਸਹਾਰੇ ਬੈਠ ਕੇ ਕੁਝ ਸੋਚਣ ਲੱਗ ਗਈ। ਇੰਨੇ ਵਿੱਚ ਜੱਬੂ ਸ਼ੇਰ ਸ਼ਿਕਾਰ ਦੀ ਭਾਲ ਕਰਦਾ ਹੋਇਆ ਉਸ ਖੱਡ ਦੇ … Continue reading “ਚਿੰਤੋ ਲੂੰਬੜੀ”

ਹਰ ਵੇਲੇ ਕੰਬਣ ਵਾਲਾ ਥਿਰ-ਥਿਰਾ

ਇੱਕ ਦਿਨ ਮੈਂ ਸਵੇਰੇ-ਸਵੇਰੇ ਆਪਣੇ ਘਰ ਦੇ ਲਾਅਨ ਵਿੱਚ ਕੁਰਸੀ ’ਤੇ ਬੈਠੀ ਮੌਸਮ ਦਾ ਆਨੰਦ ਮਾਣ ਰਹੀ ਸੀ ਤਾਂ ਮੇਰਾ ਧਿਆਨ ਕੇਬਲ ਦੀ ਤਾਰ ਉੱਤੇ ਬੈਠੇ ਇੱਕ ਛੋਟੇ ਜਿੰਨੇ ਕਾਲੇ-ਸੰਗਤਰੀ ਪੰਛੀ ਨੇ ਆਪਣੇ ਵੱਲ ਖਿੱਚਿਆ। ਉਹ ਪਿੱਦਾ ਜਿੰਨਾ ਪੰਛੀ ਬੜੀ ਜ਼ੋਰ-ਜ਼ੋਰ ਦੀ ਕੰਬੀ ਜਾ ਰਿਹਾ ਸੀ ਅਤੇ ਨਾਲ ਹੀ ਉੱਡ-ਉੱਡ ਕੇ ਕਦੇ ਤਾਰ ਉੱਤੇ 2 … Continue reading “ਹਰ ਵੇਲੇ ਕੰਬਣ ਵਾਲਾ ਥਿਰ-ਥਿਰਾ”

ਪੀਟਰ ਤੇ ਭੋਲੂ

ਕਰੋੜਾਂ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਧਰਤੀ ’ਤੇ ਬਹੁਤ ਸਾਰੇ ਡਾਇਨਾਸੋਰ ਰਹਿੰਦੇ ਸਨ। ਉਸ ਸਮੇਂ ਧਰਤੀ ਉੱਪਰ ਜੰਗਲ ਵੱਧ ਸਨ। ਸ਼ਾਕਾਹਾਰੀ ਡਾਇਨਾਸੋਰ ਪੱਤੇ ਤੇ ਫੁੱਲ ਖਾ ਕੇ ਆਪਣਾ ਪੇਟ ਭਰਦੇ ਸਨ। ਮਾਸਾਹਾਰੀ ਡਾਇਨਾਸੋਰ ਆਪਣੇ ਤੋਂ ਘੱਟ ਤਾਕਤਵਰ ਤੇ ਛੋਟੇ ਡਾਇਨਾਸੋਰਾਂ ਨੂੰ ਮਾਰ ਕੇ ਖਾਂਦੇ ਸਨ। ਜੰਗਲ ਦੇ ਹੋਰ ਜਾਨਵਰ ਮਾਸਾਹਾਰੀ ਡਾਇਨਾਸੋਰਾਂ ਨੂੰ ਦੇਖ ਕੇ … Continue reading “ਪੀਟਰ ਤੇ ਭੋਲੂ”

ਕਿਸੇ ਦੀ ਰੀਸ ਨਾ ਕਰੋ

ਬਾਲ ਕਹਾਣੀ ਇੱਕ ਦਿਨ ਜੰਗਲ ਵਿੱਚ ਸ਼ੇਰ ਤੇ ਸ਼ੇਰਨੀ ਬੈਠੇ ਆਪਸ ਵਿੱਚ ਕਲੋਲਾਂ ਕਰ ਰਹੇ ਸਨ। ਇਹ ਸਭ ਕੁਝ ਉੱਥੇ ਨੇੜੇ ਹੀ ਛੁਪ ਕੇ ਬੈਠਾ ਗਿੱਦੜ ਦੇਖ ਰਿਹਾ ਸੀ। ਇੰਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ‘‘ਪਿਆਰੇ ਸ਼ੇਰ, ਮੈਨੂੰ ਖਾਣ ਲਈ ਕੋਈ ਵਸਤੂ ਲਿਆ ਦੇ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ।’’ ਸ਼ੇਰਨੀ ਦੇ ਕਹਿਣ ਦੀ … Continue reading “ਕਿਸੇ ਦੀ ਰੀਸ ਨਾ ਕਰੋ”

ਕਿਰਤ ਦਾ ਮਹੱਤਵ

ਸਿਖਰ ਦੁਪਹਿਰ ਸੀ। ਬੁੱਧ ਇੱਕ ਪਿੰਡ ਵਿੱਚ ਇੱਕ ਕਿਸਾਨ ਦੇ ਘਰ ਪਹੁੰਚੇ। ਉਨ੍ਹਾਂ ਨੇ ਅੱਜ ਇਸ ਕਿਸਾਨ ਕੋਲ ਹੀ ਰਾਤ ਕੱਟਣੀ ਸੀ। ਕਿਸਾਨ ਉਨ੍ਹਾਂ ਦਾ ਸੱਚਾ-ਸੁੱਚਾ ਭਗਤ ਸੀ। ਕਿਸਾਨ ਨੇ ਬੁੱਧ ਨੂੰ ਦੁਪਹਿਰ ਦਾ ਭੋਜਨ ਛਕਾਇਆ। ਉਪਰੰਤ ਬੁੱਧ ਦੇ ਆਰਾਮ ਕਰਨ ਲਈ ਵਧੀਆ ਮੰਜੇ-ਬਿਸਤਰੇ ਦਾ ਪ੍ਰਬੰਧ ਕੀਤਾ। ਬੁੱਧ ਆਰਾਮ ਕਰਨ ਲਈ ਬਿਸਤਰੇ ’ਤੇ ਲੇਟ ਗਏ। ਕਿਸਾਨ … Continue reading “ਕਿਰਤ ਦਾ ਮਹੱਤਵ”

ਅਨਮੋਲ ਵਸਤੂ

ਬਾਲ ਕਹਾਣੀ ਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇੱਕ ਰਾਜਾ ਸੀ। ਉਸਦਾ ਰਾਜ ਪ੍ਰਬੰਧ ਬੜਾ ਹੀ ਵਧੀਆ ਸੀ। ਇਸ ਲਈ ਰਾਜ ਦੀ ਸਾਰੀ ਪਰਜਾ ਬਹੁਤ ਖ਼ੁਸ਼ ਸੀ। ਰਾਜ ਵਿੱਚ ਅਮਨ ਸ਼ਾਂਤੀ ਸੀ। ਰਾਜੇ ਦੀ ਇਕਲੌਤੀ ਬੇਟੀ ਸੀ। ਉਹ ਬਹੁਤ ਲਾਡਲੀ ਤੇ ਖ਼ੂਬਸੂਰਤ ਸੀ। ਜਦੋਂ ਉਹ ਵਿਆਹੁਣਯੋਗ ਹੋਈ ਤਾਂ ਰਾਜੇ ਨੇ ਉਸਨੂੰ ਆਪ ਵਰ ਚੁਣਨ ਲਈ … Continue reading “ਅਨਮੋਲ ਵਸਤੂ”

ਸਿੱਖਿਆ ਅਤੇ ਸਬਕ

ਗਰਮੀ ਦੀ ਰੁੱਤ ਹੋਣ ਕਰਕੇ ਪ੍ਰੀਤ ਆਪਣੇ ਘਰ ਦੀ ਛੱਤ ਉੱਪਰ ਪੰਛੀਆਂ ਲਈ ਮਿੱਟੀ ਦੇ ਬਣੇ ਵੱਡੇ ਕੁੱਜੇ ਵਿੱਚ ਰੋਜ਼ਾਨਾ ਪਾਣੀ ਰੱਖਦਾ ਸੀ। ਕੋਲ ਹੀ ਚੁਗ਼ਣ ਲਈ ਜੁਆਰ, ਬਾਜਰਾ, ਕਣਕ, ਮੱਕੀ ਆਦਿ ਵੀ ਖਿਲਾਰ ਦਿੰਦਾ ਸੀ। ਚਿੜੀਆਂ, ਕਬੂਤਰ ਅਤੇ ਹੋਰ ਪੰਛੀ ਆਉਂਦੇ, ਚੋਗਾ ਚੁਗਦੇ ਅਤੇ ਉੱਡ ਜਾਂਦੇ। ਜੀਅ ਨਾ ਕਰੇ ਤਾਂ ਨਾ ਚੁਗਦੇ ਅਤੇ ਪਾਣੀ … Continue reading “ਸਿੱਖਿਆ ਅਤੇ ਸਬਕ”

ਬੁਰੀ ਆਦਤ

ਅਮਰ ਬਹੁਤ ਹੀ ਆਲਸੀ ਮੁੰਡਾ ਸੀ। ਉਹ ਕੋਈ ਵੀ ਕੰਮ ਸਮੇਂ ਸਿਰ ਨਾ ਕਰਦਾ। ਉਸ ਨੂੰ ਹਮੇਸ਼ਾਂ ਵਿਹਲਾ ਬੈਠਣਾ ਹੀ ਚੰਗਾ ਲੱਗਦਾ। ਸਵੇਰੇ ਉੱਠਣ ਵੇਲੇ ਵੀ ਉਹ ਬਹੁਤ ਤੰਗ ਕਰਦਾ। ਕਈ ਵਾਰ ਉਹ ਬਿਨਾਂ ਨਹਾਏ ਤੇ ਬਿਨਾਂ ਰੋਟੀ ਖਾਧੇ ਹੀ ਸਕੂਲ ਜਾਂਦਾ। ਉਸ ਦਾ ਸਕੂਲ ਦਾ ਕੰਮ ਹਮੇਸ਼ਾਂ ਅਧੂਰਾ ਹੀ ਰਹਿੰਦਾ। ਉਸ ਦੇ ਭੈਣ-ਭਰਾ ਸ਼ੀਲਾ … Continue reading “ਬੁਰੀ ਆਦਤ”

ਖ਼ਜ਼ਾਨੇ ਦਾ ਲਾਲਚ

ਸ਼ਾਮਗੜ੍ਹ ਨਾਂ ਦਾ ਬੜਾ ਮਸ਼ਹੂਰ ਪਿੰਡ ਸੀ। ਉਹ ਪਿੰਡ ਪਹਾੜੀਆਂ ਵਿੱਚ ਘਿਰਿਆ ਹੋਇਆ ਖ਼ੁਸ਼ਹਾਲ ਤੇ ਹਰਿਆ-ਭਰਿਆ ਸੀ। ਉੱਥੋਂ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਸਨ। ਪਿੰਡ ਵਿੱਚ ਇੱਕ ਕਿਲਾ ਸੀ। ਉਸ ਬਾਰੇ ਕਿਹਾ ਜਾਂਦਾ ਸੀ ਕਿ ਇਹ ਕਿਲਾ ਬੜੇ ਪੁਰਾਣੇ ਸਮੇਂ ਤੋਂ ਹੈ ਤੇ ਇਸ ਦੇ ਹੇਠ ਖ਼ਜ਼ਾਨਾ ਦੱਬਿਆ ਹੋਇਆ ਹੈ। ਇਸ ਖ਼ਜ਼ਾਨੇ ਵਿੱਚ … Continue reading “ਖ਼ਜ਼ਾਨੇ ਦਾ ਲਾਲਚ”