Close
Menu

Category: ਇੰਡੀਆ

ਹੱਜ ਲਈ ਨਹੀਂ ਮਿਲੇਗੀ ਸਬਸਿਡੀ: ਨਕਵੀ

ਨਵੀਂ ਦਿੱਲੀ,  ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਦੱਸਿਆ ਕਿ ਇਸ ਸਾਲ ਤੋਂ ਹੱਜ ਲਈ ਸਬਸਿਡੀ ਨਹੀਂ ਮਿਲੇਗੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਬਸਿਡੀ ਵਾਪਸ ਲਏ ਜਾਣ ਦੇ ਬਾਵਜੂਦ ਇਸ ਸਾਲ ਭਾਰਤ ਤੋਂ 1.75 ਲੱਖ ਮੁਸਲਿਮ ਹੱਜ ਲਈ ਜਾਣਗੇ। ਸ੍ਰੀ ਨਕਵੀ ਨੇ ਕਿਹਾ ਕਿ ਸਾਊਦੀ ਅਰਬ ਸਰਕਾਰ ਨੇ ਭਾਰਤ ਤੋਂ ਸਮੁੰਦਰੀ … Continue reading “ਹੱਜ ਲਈ ਨਹੀਂ ਮਿਲੇਗੀ ਸਬਸਿਡੀ: ਨਕਵੀ”

ਸੀਤਾਰਾਮਨ ਵੱਲੋਂ ਲੜਾਕੂ ਜਹਾਜ਼ ਸੁਖੋਈ ’ਚ ਸਫ਼ਰ

ਜੋਧਪੁਰ, 17 ਜਨਵਰੀ ਪਾਇਲਟ ਦਾ ਹਰੇ ਰੰਗ ਵਾਲਾ ਜੀ-ਸੂਟ ਅਤੇ ਸਿਰ ’ਤੇ ਹੈਲਮੈੱਟ ਪਾ ਕੇ ਨਿਰਮਲਾ ਸੀਤਾਰਾਮਨ ਨੇ ਅੱਜ ਸੁਖੋਈ-30 ਐਮਕੇਆਈ ਜੈੱਟ ਵਿੱਚ ਉਡਾਣ ਭਰੀ। ਦੇਸ਼ ਦੀ ਹਵਾਈ ਫੌਜ ਦੇ ਅਹਿਮ ਅੰਗ ਤੇ ਹਰ ਮੌਸਮ ਵਿੱਚ ਉਡਾਣ ਭਰਨ ਦੇ ਸਮਰੱਥ ਇਸ ਲੜਾਕੂ ਜਹਾਜ਼ ’ਚ ਉਡਾਣ ਭਰਨ ਵਾਲੀ ਉਹ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਹੈ। … Continue reading “ਸੀਤਾਰਾਮਨ ਵੱਲੋਂ ਲੜਾਕੂ ਜਹਾਜ਼ ਸੁਖੋਈ ’ਚ ਸਫ਼ਰ”

ਅਤਿਵਾਦੀ ਘਟਨਾਵਾਂ ਵਿੱਚ 195 ਸੁਰੱਖਿਆ ਕਰਮੀ ਮਾਰੇ ਗਏ: ਸਰਕਾਰ

ਜੰਮੂ, 17 ਜਨਵਰੀ ਜੰਮੂ ਕਸ਼ਮੀਰ ਸਰਕਾਰ ਨੇ ਅੱਜ ਦੱਸਿਆ ਕਿ ਬੀਤੇ ਤਿੰਨ ਵਰ੍ਹਿਆਂ ਵਿੱਚ ਵਾਦੀ ਵਿੱਚ ਅਤਿਵਾਦੀ ਘਟਨਾਵਾਂ ਵਿੱਚ 195 ਸੁਰੱਖਿਆ ਮੁਲਾਜ਼ਮਾਂ ਮਾਰੇ ਗਏ। ਭਾਜਪਾ ਦੇ ਰਮੇਸ਼ ਅਰੋੜਾ ਵੱਲੋਂ ਪੁੱਛੇ ਸਵਾਲ ’ਤੇ  ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵਿਧਾਨ ਪ੍ਰੀਸ਼ਦ ਵਿੱਚ ਦੱਸਿਆ ਕਿ ਬੀਤੇ ਤਿੰਨ ਵਰ੍ਹਿਆਂ ਵਿੱਚ ਹੋਈਆਂ ਅਤਿਵਾਦੀਆਂ ਨਾਲ ਸਬੰਧਤ ਹਿੰਸਾ ਦੀਆਂ ਘਟਨਾਵਾਂ ਵਿੱਚ 195 … Continue reading “ਅਤਿਵਾਦੀ ਘਟਨਾਵਾਂ ਵਿੱਚ 195 ਸੁਰੱਖਿਆ ਕਰਮੀ ਮਾਰੇ ਗਏ: ਸਰਕਾਰ”

ਭਾਰਤੀ ਕਾਰਵਾਈ ’ਚ 7 ਪਾਕਿਸਤਾਨੀ ਫ਼ੌਜੀ ਹਲਾਕ

ਜੰਮੂ/ਸ੍ਰੀਨਗਰ, 16 ਜਨਵਰੀ ਜੰਮੂ ਕਸ਼ਮੀਰ ’ਚ ਭਾਰਤੀ ਸੈਨਾ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਅੱਜ ਪਾਕਿਸਤਾਨ ਦੇ ਇਕ ਮੇਜਰ ਸਮੇਤ ਸੱਤ ਜਵਾਨ ਹਲਾਕ ਹੋ ਗਏ। ਉਧਰ ਸਰਹੱਦ ’ਤੇ ਪਾਕਿਸਤਾਨ ਆਧਾਰਿਤ ਜੈਸ਼-ਏ-ਮੁਹੰਮਦ ਦੇ ਪੰਜ ਦਹਿਸ਼ਤਗਰਦਾਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਉਂਜ ਪਾਕਿਸਤਾਨ ਨੇ 4 ਜਵਾਨ ਹਲਾਕ ਹੋਣ ਦੀ ਗੱਲ ਆਖਦਿਆਂ ਭਾਰਤ … Continue reading “ਭਾਰਤੀ ਕਾਰਵਾਈ ’ਚ 7 ਪਾਕਿਸਤਾਨੀ ਫ਼ੌਜੀ ਹਲਾਕ”

ਸੁਪਰੀਮ ਬਗਾਵਤ ਦਾ ‘ਸੁਖਦ’ ਅੰਤ

ਨਵੀਂ ਦਿੱਲੀ, 16 ਜਨਵਰੀ ਭਾਰਤ ਦੇ ਚੀਫ ਜਸਟਿਸ ਖ਼ਿਲਾਫ਼ ‘ਬਗ਼ਾਵਤ’ ਦਾ ਝੰਡਾ ਚੁੱਕਣ ਵਾਲੇ ਚਾਰ ਸੀਨੀਅਰ ਜੱਜਾਂ ਦੇ ਅੱਜ ਕੰਮ ਉਤੇ ਪਰਤਣ ਨਾਲ ਸੁਪਰੀਮ ਕੋਰਟ ’ਚ ਤਰਥੱਲੀ ਮਚਾਉਣ ਵਾਲਾ ਸੰਕਟ ਸ਼ਾਂਤ ਹੋ ਗਿਆ ਜਾਪਦਾ ਹੈ। ਬਾਰ ਕੌਂਸਲ ਆਫ ਇੰਡੀਆ (ਬੀਸੀਆਈ) ਨੇ ਕਿਹਾ, ‘ਹੁਣ ਕਹਾਣੀ ਖ਼ਤਮ ਹੋ ਗਈ ਹੈ।’ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਚਾਰ ਸੀਨੀਅਰ … Continue reading “ਸੁਪਰੀਮ ਬਗਾਵਤ ਦਾ ‘ਸੁਖਦ’ ਅੰਤ”

ਭਾਰਤ ਤੇ ਇਜ਼ਰਾਈਲ ਵੱਲੋਂ 9 ਸਮਝੌਤੇ ਸਹੀਬੰਦ

ਨਵੀਂ ਦਿੱਲੀ, 16 ਜਨਵਰੀ ਭਾਰਤ ਅਤੇ ਇਜ਼ਰਾਈਲ ਨੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ’ਚ ਸਹਿਯੋਗ ਲਈ 9 ਸਮਝੌਤਿਆਂ ’ਤੇ ਅੱਜ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਅਤੇ ਅਤਿਵਾਦ ਵਿਰੋਧੀ ਰਣਨੀਤਕ ਖੇਤਰਾਂ ’ਚ ਸਬੰਧ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਇਜ਼ਰਾਇਲੀ ਰੱਖਿਆ ਕੰਪਨੀਆਂ ਨੂੰ ਭਾਰਤ … Continue reading “ਭਾਰਤ ਤੇ ਇਜ਼ਰਾਈਲ ਵੱਲੋਂ 9 ਸਮਝੌਤੇ ਸਹੀਬੰਦ”

ਪੀਪੀਐਸਸੀ ਦੇ ਸਾਬਕਾ ਚੇਅਰਮੈਨ ਰਵੀ ਸਿੱਧੂ ਨੂੰ 7 ਸਾਲ ਕੈਦ

ਐਸਏਐਸ ਨਗਰ (ਮੁਹਾਲੀ), 16 ਜਨਵਰੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ਼ ਰਵੀ ਸਿੱਧੂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਰੀਬ 16 ਸਾਲਾਂ ਮਗਰੋਂ 7 ਸਾਲ ਕੈਦ ਅਤੇ 75 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਕਿਹਾ ਕਿ ਜੇਕਰ ਦੋਸ਼ੀ ਜੁਰਮਾਨੇ ਦੀ ਰਾਸ਼ੀ ਜਮਾਂ ਨਹੀਂ ਕਰਵਾਉਂਦਾ ਹੈ ਤਾਂ ਉਸ … Continue reading “ਪੀਪੀਐਸਸੀ ਦੇ ਸਾਬਕਾ ਚੇਅਰਮੈਨ ਰਵੀ ਸਿੱਧੂ ਨੂੰ 7 ਸਾਲ ਕੈਦ”

ਮੋਦੀ ਨੇ ਨੇਤਨਯਾਹੂ ਨੂੰ ਪਾਈ ‘ਜਾਦੂ ਦੀ ਜੱਫੀ’

ਨਵੀਂ ਦਿੱਲੀ, 15  ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਦੇ ਸਵਾਗਤ ਲਈ ਪ੍ਰੋਟੋਕੋਲ (ਸ਼ਿਸ਼ਟਾਚਾਰ) ਤੋੜਦਿਆਂ ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ ਪਹੁੰਚ ਗਏ। ਜਿਵੇਂ ਹੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸੇਰਾ ਨੇ ਲਾਲ ਕਾਲੀਨ ’ਤੇ ਪੈਰ ਧਰਿਆ ਤਾਂ ਮੁਸਕਰਾ ਰਹੇ ਮੋਦੀ ਨੇ ਇਜ਼ਰਾਇਲੀ ਆਗੂ ਨੂੰ ਜੱਫੀ ਪਾ ਲਈ ਅਤੇ ਫਿਰ ਜੋੜੇ ਨਾਲ … Continue reading “ਮੋਦੀ ਨੇ ਨੇਤਨਯਾਹੂ ਨੂੰ ਪਾਈ ‘ਜਾਦੂ ਦੀ ਜੱਫੀ’”

ਐਨਆਰਆਈਜ਼ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਤੀਰਾ: ਰਾਹੁਲ

ਨਵੀਂ ਦਿੱਲੀ, 15 ਜਨਵਰੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਹੈ ਕਿ ਉਹ ਪਰਵਾਸੀ ਕਾਮਿਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਤੀਰਾ ਅਪਣਾ ਰਹੀ ਹੈ। ਕੇਂਦਰ ਵੱਲੋਂ ਪਾਸਪੋਰਟ ਨੂੰ ਰਿਹਾਇਸ਼ੀ ਸਬੂਤ ਵਜੋਂ ਹਟਾਉਣ ਦੇ ਫ਼ੈਸਲੇ ਮਗਰੋਂ ਉਨ੍ਹਾਂ ਕਿਹਾ ਕਿ ਇਸ ਨਾਲ ਹਾਕਮ ਪਾਰਟੀ ਦਾ ‘ਪੱਖਪਾਤੀ ਰਵੱਈਆ’ … Continue reading “ਐਨਆਰਆਈਜ਼ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਤੀਰਾ: ਰਾਹੁਲ”

ਜਲਦੀ ਹੋਵੇਗਾ ਸੁਪਰੀਮ ‘ਸੰਕਟ’ ਦਾ ਨਿਬੇੜਾ: ਸੀਜੇਆਈ

ਨਵੀਂ ਦਿੱਲੀ, 15 ਜਨਵਰੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਅੱਜ ਭਾਰਤੀ ਬਾਰ ਕੌਂਸਲ (ਬੀਸੀਆਈ) ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੇ ਉੱਚ ਪੱਧਰੀ ਵਫ਼ਦਾਂ ਨਾਲ ਵੱਖੋ ਵੱਖਰੀ ਮੁਲਾਕਾਤ ਕੀਤੀ। ਚੀਫ਼ ਜਸਟਿਸ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸਿਖਰਲੀ ਅਦਾਲਤ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਉਨ੍ਹਾਂ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਣ ਕਰਕੇ ਨਿਆਂਪਾਲਿਕਾ ਨੂੰ … Continue reading “ਜਲਦੀ ਹੋਵੇਗਾ ਸੁਪਰੀਮ ‘ਸੰਕਟ’ ਦਾ ਨਿਬੇੜਾ: ਸੀਜੇਆਈ”