Close
Menu

Category: ਅੰਤਰਰਾਸ਼ਟਰੀ

ਹੁਨਰ ਤੇ ਅੰਗਰੇਜ਼ੀ ਸਹਾਰੇ ਵੱਜੇਗੀ ਅਮਰੀਕਾ ਉਡਾਰੀ

ਵਾਸ਼ਿੰਗਟਨ, 17 ਜਨਵਰੀ ਟਰੰਪ ਪ੍ਰਸ਼ਾਸਨ ਅਜਿਹੇ ਪਰਵਾਸੀ ਚਾਹੁੰਦਾ ਹੈ, ਜਿਨ੍ਹਾਂ ਕੋਲ ਹੁਨਰ ਹੋਵੇ ਅਤੇ ਅੰਗਰੇਜ਼ੀ ਬੋਲ ਸਕਦੇ ਹੋਣ। ਇਕ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਇਹ ਜਾਣਕਾਰੀ ਪ੍ਰਸਤਾਵਿਤ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਦੀ ਝਲਕ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕਾ ’ਚ ਪਰਵਾਸ ਘਟਾਉਣ ਵਾਸਤੇ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੂੰ ਲੱਗਦਾ ਹੈ … Continue reading “ਹੁਨਰ ਤੇ ਅੰਗਰੇਜ਼ੀ ਸਹਾਰੇ ਵੱਜੇਗੀ ਅਮਰੀਕਾ ਉਡਾਰੀ”

ਮਿਆਂਮਾਰ ਪੁਲੀਸ ਦੀ ਗੋਲੀ ਨਾਲ ਸੱਤ ਰਖਾਈਨ ਬੋਧੀ ਹਲਾਕ

ਯੈਂਗੋਨ, 17 ਜਨਵਰੀ ਸਰਕਾਰੀ ਦਫ਼ਤਰ ’ਤੇ ਕਬਜ਼ਾ ਕਰਨ ਦਾ ਯਤਨ ਕਰਨ ਵਾਲੀ ਭੀੜ ’ਤੇ ਮਿਆਂਮਾਰ ਪੁਲੀਸ ਵੱਲੋਂ ਚਲਾਈਆਂ ਗੋਲੀਆਂ ਕਾਰਨ ਸੱਤ ਰਖਾਈਨ ਬੋਧੀ ਮਾਰੇ ਗਏ ਹਨ। ਮੰਗਲਵਾਰ ਨੂੰ ਦੇਰ ਸ਼ਾਮ ਮਰਾਊਕ ਯੂ ਸ਼ਹਿਰ ਵਿੱਚ ਰਾਸ਼ਟਰਵਾਦੀ ਸਮਾਗਮ ਲਈ ਤਕਰੀਬਨ ਪੰਜ ਹਜ਼ਾਰ ਬੋਧੀ ਇਕੱਤਰ ਹੋਏ ਸਨ। ਇਸ ਖਿੱਤੇ ਵਿੱਚ ਘੱਟਗਿਣਤੀ ਰੋਹਿੰਗੀਆ ਮੁਸਲਿਮ ਭਾਈਚਾਰੇ ਖ਼ਿਲਾਫ਼ ਫ਼ੌਜੀ ਕਾਰਵਾਈ ਦੌਰਾਨ … Continue reading “ਮਿਆਂਮਾਰ ਪੁਲੀਸ ਦੀ ਗੋਲੀ ਨਾਲ ਸੱਤ ਰਖਾਈਨ ਬੋਧੀ ਹਲਾਕ”

ਭਾਰਤ-ਅਮਰੀਕੀ ਸੰਸਦ ਮੈਂਬਰ ਟਰੰਪ ਦੇ ਭਾਸ਼ਣ ਦਾ ਕਰੇਗੀ ਬਾਈਕਾਟ

ਵਾਸ਼ਿੰਗਟਨ, 17 ਜਨਵਰੀ ਭਾਰਤ-ਅਮਰੀਕੀ ਕਾਂਗਰਸ ਵਿਮੈੱਨ ਪ੍ਰਮਿਲਾ ਜਯਾਪਾਲ (52) ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ। ਟਰੰਪ ਦੀਆਂ ਨੀਤੀਆਂ ਅਤੇ ਪਰਵਾਸੀਆਂ ਵਿਰੁੱਧ ਤਿੱਖੇ ਤੇਵਰਾਂ ਦੇ ਵਿਰੋਧ ’ਚ ਜਯਾਪਾਲ ਨੇ ਇਹ ਫ਼ੈਸਲਾ ਲਿਆ ਹੈ। ਜਯਾਪਾਲ ਅੱਧਾ ਦਰਜਨ ਤੋਂ ਵਧ ਡੈਮੋਕਰੇਟਿਕ ਕਾਨੂੰਨਸਾਜ਼ਾਂ ’ਚ ਸ਼ਾਮਲ ਹੋ … Continue reading “ਭਾਰਤ-ਅਮਰੀਕੀ ਸੰਸਦ ਮੈਂਬਰ ਟਰੰਪ ਦੇ ਭਾਸ਼ਣ ਦਾ ਕਰੇਗੀ ਬਾਈਕਾਟ”

ਦਹਿਸ਼ਤੀ ਹਮਲਿਆਂ ਵਿੱਚ ਛੇ ਪਾਕਿ ਸੁਰੱਖਿਆ ਕਰਮੀ ਹਲਾਕ

ਕਰਾਚੀ,  ਪਾਕਿਸਤਾਨ ਦੇ ਗੜਬੜਜ਼ਦਾ ਬਲੋਚਿਸਤਾਨ ਸੂਬੇ ਵਿੱਚ ਦਹਿਸ਼ਤੀਆਂ ਵੱਲੋਂ ਕੀਤੇ ਹਮਲਿਆਂ ’ਚ ਘੱਟੋ ਘੱਟ ਛੇ ਸੁਰੱਖਿਆ ਕਰਮੀ ਹਲਾਕ ਹੋ ਗਏ। ਤੁਰਬਤ ਵਿੱਚ ਬੀਤੇ ਦਿਨ ਫਰੰਟੀਅਰ ਕੋਰ (ਐਫਸੀ) ਦੇ ਕਾਫ਼ਿਲੇ ’ਤੇ ਕੀਤੇ ਹਮਲੇ ਵਿੱਚ ਪੰਜ ਸੁਰੱਖਿਆ ਕਰਮੀਆਂ ਨੂੰ ਮਾਰ ਮੁਕਾਉਣ ਮਗਰੋਂ ਅੱਜ ਸਵੇਰੇ ਦਹਿਸ਼ਤਗਰਦਾਂ ਨੇ ਕੁਏਟਾ ਵਿੱਚ ਇਕ ਪੁਲੀਸ ਕਾਂਸਟੇਬਲ ਨੂੰ ਗੋਲੀ ਮਾਰ ਦਿੱਤੀ। ਇਸ ਤੋਂ … Continue reading “ਦਹਿਸ਼ਤੀ ਹਮਲਿਆਂ ਵਿੱਚ ਛੇ ਪਾਕਿ ਸੁਰੱਖਿਆ ਕਰਮੀ ਹਲਾਕ”

ਗ਼ੈਰ ਕਾਨੂੰਨੀ ਪਰਵਾਸੀਆਂ ’ਤੇ ਸੰਕਟ ਦੇ ਬੱਦਲ

ਵਾਸ਼ਿੰਗਟਨ, 16 ਜਨਵਰੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਬਚਪਨ ’ਚ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦੇ ਪਰਵਾਸੀਆਂ ਦੀ ਰਾਖੀ ਕਰਨ ਵਾਲਾ ਪ੍ਰੋਗਰਾਮ ‘ਸੰਭਾਵੀ ਤੌਰ ’ਤੇ ਖ਼ਤਮ’ ਹੋ ਗਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰ ਡੈਮੋਕਰੈਟਾਂ ’ਤੇ ਸੰਭਾਵੀ ਆਵਾਸ ਸਮਝੌਤੇ ਉਤੇ ਗੱਲਬਾਤ ਵਿੱਚ ਅੜਿੱਕੇ ਡਾਹੁਣ ਦਾ ਦੋਸ਼ ਵੀ ਲਾਇਆ। ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼ (ਡਾਕਾ) ਪ੍ਰੋਗਰਾਮ, ਜੋ … Continue reading “ਗ਼ੈਰ ਕਾਨੂੰਨੀ ਪਰਵਾਸੀਆਂ ’ਤੇ ਸੰਕਟ ਦੇ ਬੱਦਲ”

ਪਾਕਿ : ‘ਆਤਮਘਾਤੀ ਹਮਲਿਆਂ’ ਵਿਰੁੱਧ 1800 ਮੌਲਵੀਆਂ ਨੇ ਜਾਰੀ ਕੀਤਾ ਫਤਵਾ

ਇਸਲਾਮਾਬਾਦ — ਪਾਕਿਸਤਾਨ ਦੀਆਂ ਸਮੱਸਿਆਵਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿਚ ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਆਤਮਘਾਤੀ ਹਮਲਿਆਂ ਵਿਰੁੱਧ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਇਕ ਕਿਤਾਬ ਦੀ ਘੁੰਡ ਚੁਕਾਈ ਕੀਤੀ। ਇਸ ਕਿਤਾਬ ਵਿਚ ਕਿਹਾ ਗਿਆ ਹੈ ਕਿ ਮੌਲਵੀਆਂ ਨੇ ਆਤਮਘਾਤੀ ਬੰਬ ਧਮਾਕਿਆਂ ਨੂੰ ‘ਗੈਰ ਇਸਲਾਮਿਕ’ ਮੰਨਿਆ ਹੈ। … Continue reading “ਪਾਕਿ : ‘ਆਤਮਘਾਤੀ ਹਮਲਿਆਂ’ ਵਿਰੁੱਧ 1800 ਮੌਲਵੀਆਂ ਨੇ ਜਾਰੀ ਕੀਤਾ ਫਤਵਾ”

ਸ਼ਰੀਫ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਤੁਲਨਾ ਕੀਤੀ ਫਲਾਪ ਫਿਲਮ ਨਾਲ

ਇਸਲਾਮਾਬਾਦ – ਪਾਕਿਸਤਾਨ ਦੇ ਅਹੁਦਾਮੁਕਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਮੰਗਲਵਾਰ ਨੂੰ ਪਨਾਮਾ ਪੇਪਰ ਲੀਕ ਮਾਮਲੇ ’ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਇਕ ਜਵਾਬਦੇਹੀ ਅਦਾਲਤ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਖੁਦ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਤੁਲਨਾ ਇਕ ਫਲਾਪ ਫਿਲਮ ਨਾਲ ਕੀਤੀ। ਸੁਪਰੀਮ ਕੋਰਟ ਦੇ 28 ਜੁਲਾਈ ਦੇ ਫੈਸਲੇ ਵਿਚ ਸ਼ਰੀਫ ਨੂੰ ਪ੍ਰਧਾਨ ਮੰਤਰੀ ਦੇ … Continue reading “ਸ਼ਰੀਫ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਤੁਲਨਾ ਕੀਤੀ ਫਲਾਪ ਫਿਲਮ ਨਾਲ”

ਬਗਦਾਦ ‘ਚ ਦੋਹਰੇ ਆਤਮਘਾਤੀ ਹਮਲੇ, 26 ਲੋਕਾਂ ਦੀ ਮੌਤ

ਬਗਦਾਦ — ਬਗਦਾਦ ਵਿਚ ਸੋਮਵਾਰ ਨੂੰ ਹੋਏ ਦੋਹਰੇ ਆਤਮਘਾਤੀ ਹਮਲੇ ਵਿਚ 26 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਤਿੰਨ ਦਿਨਾਂ ਵਿਚ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਹੋਇਆ ਇਸ ਤਰ੍ਹਾਂ ਦਾ ਇਹ ਦੂਜਾ ਹਮਲਾ ਹੈ। ਪੂਰਬੀ ਬਗਦਾਦ ਦੇ ਸਿਹਤ ਮੁਖੀ ਡਾ. ਅਬਦੇਲ ਗਨੀ ਅਲ-ਸਾਦੀ ਨੇ 26 ਲੋਕਾਂ ਦੇ ਮਾਰੇ ਜਾਣ ਅਤੇ … Continue reading “ਬਗਦਾਦ ‘ਚ ਦੋਹਰੇ ਆਤਮਘਾਤੀ ਹਮਲੇ, 26 ਲੋਕਾਂ ਦੀ ਮੌਤ”

ਪਾਕਿਸਤਾਨ ਦਾ ਦਾਅਵਾ, ਐਲ.ਓ.ਸੀ. ’ਤੇ ਭਾਰਤੀ ਹਮਲੇ ’ਚ 4 ਪਾਕਿ ਫੌਜੀ ਹਲਾਕ

ਇਸਲਾਮਾਬਾਦ – ਪਾਕਿਸਤਾਨੀ ਫੌਜ ਨੇ ਸੋਮਵਾਰ ਨੂੰ ਇਕ ਵਾਰ ਫਿਰ ਭਾਰਤੀ ਫੌਜ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੰਟਰੋਲ ਰੇਖਾ ’ਤੇ ਭਾਰਤ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਉਸ ਦੇ ਚਾਰ ਫੌਜੀ ਮਾਰੇ ਗਏ। ਪਾਕਿਸਤਾਨ ਫੌਜ ਨੇ ਤਿੰਨ ਭਾਰਤੀ ਫੌਜੀਆਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਫੌਜ ਵਲੋਂ ਅਜਿਹੇ ਦਾਅਵੇ ਹੁੰਦੇ … Continue reading “ਪਾਕਿਸਤਾਨ ਦਾ ਦਾਅਵਾ, ਐਲ.ਓ.ਸੀ. ’ਤੇ ਭਾਰਤੀ ਹਮਲੇ ’ਚ 4 ਪਾਕਿ ਫੌਜੀ ਹਲਾਕ”

ਇੰਡੋਨੇਸ਼ੀਆ ਸਟਾਕ ਐਕਸਚੇਂਜ ਇਮਾਰਤ ਦਾ ਡਿੱਗਿਆ ਇਕ ਹਿੱਸਾ, 75 ਜ਼ਖਮੀ

ਜਕਾਰਤਾ — ਇੰਡੋਨੇਸ਼ੀਆ ਦੇ ਸਟਾਕ ਐਕਸਚੇਂਜ ਟਾਵਰ ਇਮਾਰਤ ਦੀ ਇਕ ਮੰਜ਼ਿਲ ਸੋਮਵਾਰ ਨੂੰ ਅਚਾਨਕ ਲਾਬੀ ਏਰੀਆ ਵਿਚ ਡਿੱਗ ਗਈ। ਇਸ ਹਾਦਸੇ ਵਿਚ ਲੱਗਭਗ 75 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਹਾਲੇ ਤੱਕ ਇਸ ਹਾਦਸੇ ਵਿਚ ਕਿਸੇ ਦੇ ਮਰਨ ਦੀ ਖਬਰ ਨਹੀਂ … Continue reading “ਇੰਡੋਨੇਸ਼ੀਆ ਸਟਾਕ ਐਕਸਚੇਂਜ ਇਮਾਰਤ ਦਾ ਡਿੱਗਿਆ ਇਕ ਹਿੱਸਾ, 75 ਜ਼ਖਮੀ”