Close
Menu

Category: ਅੰਤਰਰਾਸ਼ਟਰੀ

ਬਰਤਾਨਵੀ ਸੰਸਦ ਦੇ ਬਾਹਰ ਸਿੱਖ ਉੱਤੇ ਨਸਲੀ ਹਮਲਾ

ਲੰਡਨ, 23 ਫਰਵਰੀ ਬਰਤਾਨਵੀ ਸੰਸਦ ਦੇ ਬਾਹਰ ਇਕ ਸਿੱਖ ਉਤੇ ਨਸਲੀ ਹਮਲਾ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਰੇ ਹਮਲਾਵਰ ਨੇ ਉਸ ਨੂੰ ‘ਮੁਸਲਮਾਨ ਵਾਪਸ ਜਾਓ’ ਆਖਦਿਆਂ ਪੱਗ ਨੂੰ ਹੱਥ ਪਾ ਲਿਆ ਤੇ ਪੱਗ ਲਹਿਣ ਤੋਂ ਮਸਾਂ ਬਚੀ। ਪੀੜਤ ਦੀ ਪਛਾਣ ਪੰਜਾਬ ਨਾਲ ਸਬੰਧਤ ਰਵਨੀਤ ਸਿੰਘ ਵਜੋਂ ਹੋਈ ਹੈ। ਬੀਤੇ ਦਿਨ ਘਟਨਾ ਵਾਪਰਨ ਸਮੇਂ ਉਹ … Continue reading “ਬਰਤਾਨਵੀ ਸੰਸਦ ਦੇ ਬਾਹਰ ਸਿੱਖ ਉੱਤੇ ਨਸਲੀ ਹਮਲਾ”

ਚੀਨ ਨੇ ਭਾਰਤੀ ਸਰਹੱਦ ’ਤੇ ਹਵਾਈ ਸੁਰੱਖਿਆ ਮਜ਼ਬੂਤ ਕਰਨ ਦੀਆਂ ਰਿਪੋਰਟਾਂ ਨਕਾਰੀਆਂ

ਪੇਈਚਿੰਗ, 23 ਫਰਵਰੀ ਚੀਨ ਨੇ ਭਾਰਤ ਨਾਲ ਲਗਦੀ ਸਰਹੱਦ ’ਤੇ ਹਵਾਈ ਸੁਰੱਖਿਆ ਮਜ਼ਬੂਤ ਕਰਨ ਦੀਆਂ ਰਿਪੋਰਟਾਂ ਨੂੰ ਅੱਜ ਤਵੱਜੋ ਨਾ ਦਿੰਦਿਆਂ ਕਿਹਾ ਕਿ ਦੋਵੇਂ ਮੁਲਕਾਂ ਨੂੰ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲੀ ਲਈ ਇਕੱਠਿਆਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਗਲੋਬਲ ਟਾਈਮਜ਼ ਨੇ 20 ਫਰਵਰੀ ਨੂੰ ਸੁਰਖੀ ਪ੍ਰਕਾਸ਼ਿਤ ਕੀਤੀ ਸੀ ਕਿ ਚੀਨ ਵੱਲੋਂ ਪੱਛਮੀ ਥਿਏਟਰ ਕਮਾਂਡ ਦੀ … Continue reading “ਚੀਨ ਨੇ ਭਾਰਤੀ ਸਰਹੱਦ ’ਤੇ ਹਵਾਈ ਸੁਰੱਖਿਆ ਮਜ਼ਬੂਤ ਕਰਨ ਦੀਆਂ ਰਿਪੋਰਟਾਂ ਨਕਾਰੀਆਂ”

ਦਹਿਸ਼ਤਗਰਦੀ: ਚੀਨ ਸਣੇ ਤਿੰਨ ਮੁਲਕਾਂ ਨੇ ਰੋਕੀ ਪਾਕਿ ਖ਼ਿਲਾਫ਼ ਅਮਰੀਕੀ ਮੁਹਿੰਮ

ਵਾਸ਼ਿੰਗਟਨ, 23 ਫਰਵਰੀ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਇਮਦਾਦ ਕਰਨ ਵਾਲੇ ਮੁਲਕਾਂ ਸਬੰਧੀ ਨਿਗਰਾਨੀ ਸੂਚੀ ਵਿੱਚ ਪਾਉਣ ਦੀਆਂ ਟਰੰਪ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਚੀਨ, ਸਾਊਦੀ ਅਰਬ ਤੇ ਤੁਰਕੀ ਨੇ ਸਿਰੇ ਨਹੀਂ ਚੜ੍ਹਨ ਦਿੱਤਾ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼)  ਦੀ ਪੈਰਿਸ ਵਿੱਚ ਜਾਰੀ ਮੀਟਿੰਗ ਦੌਰਾਨ ਪਾਕਿਸਤਾਨ ਖ਼ਿਲਾਫ਼ ਇਸ ਕਦਮ ਲਈ ਅਮਰੀਕਾ ਵੱਲੋਂ ਪਰਦੇ ਪਿੱਛਿਉਂ … Continue reading “ਦਹਿਸ਼ਤਗਰਦੀ: ਚੀਨ ਸਣੇ ਤਿੰਨ ਮੁਲਕਾਂ ਨੇ ਰੋਕੀ ਪਾਕਿ ਖ਼ਿਲਾਫ਼ ਅਮਰੀਕੀ ਮੁਹਿੰਮ”

ਅਫਗਾਨਿਸਤਾਨ: ਤਾਲਿਬਾਨ ਦੇ ਹਮਲੇ ’ਚ ਅੱਠ ਜਵਾਨ ਹਲਾਕ

ਕਾਬੁਲ, 23 ਫਰਵਰੀ ਤਾਲਿਬਾਨ ਹਮਲਾਵਰਾਂ ਨੇ ਬੀਤੀ ਰਾਤ ਅਫ਼ਗਾਨਿਸਤਾਨ ਦੇ ਕੇਂਦਰੀ ਸੂਬੇ ਗ਼ਜ਼ਨੀ ਦੀ ਇਕ ਪੁਲੀਸ ਚੌਕੀ ਉਤੇ ਹਮਲਾ ਕਰ ਕੇ ਅੱਠ ਪੁਲੀਸ ਮੁਲਾਜ਼ਮਾਂ ਦੀ ਜਾਨ ਲੈ ਲਈ। ਇਹ ਜਾਣਕਾਰੀ ਗ਼ਜ਼ਨੀ ਦੇ ਸੂਬੇਦਾਰ ਦੇ ਤਰਜਮਾਨ ਆਰਿਫ਼ ਨੂਰੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਪੁਲੀਸ ਚੌਕੀ ’ਤੇ ਚਾਰੇ ਪਾਸਿਉਂ ਧਾਵਾ ਬੋਲ ਦਿੱਤਾ, ਜੋ ਕਰੀਬ ਦੋ … Continue reading “ਅਫਗਾਨਿਸਤਾਨ: ਤਾਲਿਬਾਨ ਦੇ ਹਮਲੇ ’ਚ ਅੱਠ ਜਵਾਨ ਹਲਾਕ”

ਅਧਿਆਪਕਾਂ ਨੂੰ ਹਥਿਆਰਬੰਦ ਕੀਤਾ ਜਾਵੇ: ਟਰੰਪ

ਵਾਸ਼ਿੰਗਟਨ, 22 ਫਰਵਰੀ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਕਾਰਵਾਈ ਦੇ ਵਧਦੇ ਦਬਾਅ ਵਿੱਚ ਅਮਰੀਕੀ ਰਾਸ਼ਟਰਪੀ ਡੋਨਲਡ ਟਰੰਪ ਨੇ ਇਸ ਦੇ ਪੱਕੇ ਨਿਬੇੜੇ ਲਈ ਅੱਜ ਪ੍ਰਣ ਕੀਤਾ। ਉਨ੍ਹਾਂ ਪਿਛਲੇ ਹਫਤੇ ਫਲੋਰੀਡਾ ਵਿੱਚ ਹੋਈ ਗੋਲੀਬਾਰੀ ਜਹੀ ਘਟਨਾਵਾਂ ਨੂੰ ਰੋਕਣ ਲਈ ਅਧਿਆਪਕਾਂ ਨੂੰ ਹਥਿਆਰਬੰਦ ਕਰਨ ਦਾ ਵਿਚਾਰ ਪੇਸ਼ ਕੀਤਾ। ਟਰੰਪ ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਵਿੱਚ 14 ਫਰਵਰੀ ਨੂੰ … Continue reading “ਅਧਿਆਪਕਾਂ ਨੂੰ ਹਥਿਆਰਬੰਦ ਕੀਤਾ ਜਾਵੇ: ਟਰੰਪ”

ਮੈਨੂੰ ਸਿਆਸਤ ’ਚੋਂ ਲਾਂਭੇ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ: ਸ਼ਰੀਫ਼

ਇਸਲਾਮਾਬਾਦ, 22 ਫਰਵਰੀ ਪ੍ਰਧਾਨ ਮੰਤਰੀ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਾਜ਼ ਸ਼ਰੀਫ਼ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਪੀਐਮਐਲ-ਐਨ ਦੀ ਪ੍ਰਧਾਨਗੀ ਤੋਂ ਅਯੋਗ ਠਹਿਰਾਏ ਜਾਣ ਦੇ ਸੁਣਾਏ ਗਏ ਫ਼ੈਸਲੇ ਦੇ ਇਕ ਦਿਨ ਮਗਰੋਂ ਹੀ ਉਨ੍ਹਾਂ ਦਾ ਇਹ ਬਿਆਨ ਆਇਆ ਹੈ। … Continue reading “ਮੈਨੂੰ ਸਿਆਸਤ ’ਚੋਂ ਲਾਂਭੇ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ: ਸ਼ਰੀਫ਼”

ਦਹਿਸ਼ਤਗਰਦੀ: ਚੀਨ ਸਣੇ ਤਿੰਨ ਮੁਲਕਾਂ ਨੇ ਰੋਕੀ ਪਾਕਿ ਖ਼ਿਲਾਫ਼ ਅਮਰੀਕੀ ਮੁਹਿੰਮ

ਵਾਸ਼ਿੰਗਟਨ, 22 ਫਰਵਰੀ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਇਮਦਾਦ ਕਰਨ ਵਾਲੇ ਮੁਲਕਾਂ ਸਬੰਧੀ ਨਿਗਰਾਨੀ ਸੂਚੀ ਵਿੱਚ ਪਾਉਣ ਦੀਆਂ ਟਰੰਪ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਚੀਨ, ਸਾਊਦੀ ਅਰਬ ਤੇ ਤੁਰਕੀ ਨੇ ਸਿਰੇ ਨਹੀਂ ਚੜ੍ਹਨ ਦਿੱਤਾ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼)  ਦੀ ਪੈਰਿਸ ਵਿੱਚ ਜਾਰੀ ਮੀਟਿੰਗ ਦੌਰਾਨ ਪਾਕਿਸਤਾਨ ਖ਼ਿਲਾਫ਼ ਇਸ ਕਦਮ ਲਈ ਅਮਰੀਕਾ ਵੱਲੋਂ ਪਰਦੇ … Continue reading “ਦਹਿਸ਼ਤਗਰਦੀ: ਚੀਨ ਸਣੇ ਤਿੰਨ ਮੁਲਕਾਂ ਨੇ ਰੋਕੀ ਪਾਕਿ ਖ਼ਿਲਾਫ਼ ਅਮਰੀਕੀ ਮੁਹਿੰਮ”

ਅਣਜਾਣ ਨੰਬਰਾਂ ਤੋਂ ਕਾਲਾਂ ਆਉਣ ਕਾਰਨ ਲੋਕ ਪ੍ਰੇਸ਼ਾਨ

ਐਡੀਲੇਡ, 22 ਫਰਵਰੀ ਆਸਟਰੇਲੀਆ ਵਿੱਚ ਮੋਬਾਈਲ ਉਪਭੋਗਤਾਵਾਂ ਨੂੰ ਕਿਸੇ ਅਣਜਾਣ ਵਿਦੇਸ਼ੀ  ਫੋਨ ਨੰਬਰਾਂ ਤੋਂ ਵਾਰ-ਵਾਰ ਕਾਲਾਂ ਆਉਣ ਕਾਰਨ ਲੋਕ ਪ੍ਰੇਸ਼ਾਨ ਹਨ। ਇਨ੍ਹਾਂ ਨੰਬਰਾਂ ’ਤੇ ਵਾਪਸ ਕਾਲ ਕਰਨ ’ਤੇ ਉਪਭੋਗਤਾਵਾਂ ਨੂੰ ਪ੍ਰਤੀ ਸਕਿੰਟ ਹਾਈ ਰੇਟ ਕਾਲਾਂ ਦਾ ਚਾਰਜ ਭਰਨਾ ਪੈ ਰਿਹਾ ਹੈ। ਇੱਥੋਂ ਦੇ ਇੱਕ ਨਿਊਜ਼ ਚੈਨਲ ਅਨੁਸਾਰ ਹਜ਼ਾਰਾਂ ਫੋਨ ਉਪਭੋਗਤਾ ਇਨ੍ਹਾਂ ਨੰਬਰਾਂ ’ਤੇ ਵਾਪਸ ਕਾਲ ਕਰਨ … Continue reading “ਅਣਜਾਣ ਨੰਬਰਾਂ ਤੋਂ ਕਾਲਾਂ ਆਉਣ ਕਾਰਨ ਲੋਕ ਪ੍ਰੇਸ਼ਾਨ”

ਟੋਨੀ ਐਬਟ ਵੱਲੋਂ ਇਮੀਗ੍ਰੇਸ਼ਨ ਨੀਤੀ ਤਰਕਸੰਗਤ ਕਰਨ ਦੀ ਲੋੜ ’ਤੇ ਜ਼ੋਰ

ਸਿਡਨੀ, 22 ਫਰਵਰੀ ਆਸਟਰੇਲੀਆ ਵਿੱਚ ਪਰਵਾਸੀਆਂ ਦੀ ਆਮਦ ਦੇ ਮੁੱਦੇ ’ਤੇ ਬਹਿਸ ਚੱਲ ਰਹੀ ਹੈ। ਸੱਤਾਧਾਰੀ ਆਸਟਰੇਲੀਅਨ ਲਿਬਰਲ ਪਾਰਟੀ ਤੋਂ ਇਲਾਵਾ ਸਥਾਨਕ ਲੋਕਾਂ ਵਿੱਚ ਵੀ ਚਰਚਾ ਹੈ। ਗਠਜੋੜ ਸਰਕਾਰ ਵਿੱਚ ਵੀ ਇਸ ਮੁੱਦੇ ’ਤੇ ਖਿੱਚੋਤਾਣ ਚੱਲ ਰਹੀ ਹੈ। ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ, ਜੋ ਆਪਣੀ ਹੀ ਪਾਰਟੀ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀਆਂ ਨੀਤੀਆਂ … Continue reading “ਟੋਨੀ ਐਬਟ ਵੱਲੋਂ ਇਮੀਗ੍ਰੇਸ਼ਨ ਨੀਤੀ ਤਰਕਸੰਗਤ ਕਰਨ ਦੀ ਲੋੜ ’ਤੇ ਜ਼ੋਰ”

ਆਖ਼ਰ ਟਰੰਪ ਮਾਰੂ ਹਥਿਆਰਾਂ ’ਤੇ ਪਾਬੰਦੀ ਬਾਰੇ ਸੋਚਣ ਲੱਗੇ

ਵਾਸ਼ਿੰਗਟਨ, 21 ਫਰਵਰੀ ਫਲੋਰਿਡਾ ਦੇ ਇਕ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਜਾਨਾਂ ਲਏ ਜਾਣ ਦੀ ਘਟਨਾ ਤੋਂ ਬਾਅਦ ਲੋਕ ਰੋਹ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮਾਰੂ ਹਥਿਆਰਾਂ ’ਤੇ ਰੋਕ ਲਾਉਣ ਬਾਰੇ ਸੋਚਣ ਲੱਗੇ ਹਨ। ਉਨ੍ਹਾਂ ਨਿਆਂ ਵਿਭਾਗ ਨੂੰ ਉਨ੍ਹਾਂ ਵਿਵਾਦਗ੍ਰਸਤ ‘ਬੰਪ ਸਟੌਕ’ ਯੰਤਰਾਂ ਉਤੇ ਪਾਬੰਦੀ ਲਾਉਣ ਬਾਰੇ ਵਿਚਾਰ ਲਈ ਕਿਹਾ … Continue reading “ਆਖ਼ਰ ਟਰੰਪ ਮਾਰੂ ਹਥਿਆਰਾਂ ’ਤੇ ਪਾਬੰਦੀ ਬਾਰੇ ਸੋਚਣ ਲੱਗੇ”