ਮਡਰਿਡ: ਕ੍ਰਿਸਟਿਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਰੀਆਲ ਮਡਰਿਡ ਨੇ ਚੈਂਪੀਅਨਜ਼ ਲੀਗ ਦੇ ਆਖ਼ਰੀ-16 ਦੇ ਪਹਿਲੇ ਗੇੜ ਵਿੱਚ ਪੈਰਿਸ ਸੇਂਟ ਜਰਮਨ ਨੂੰ 3-1 ਗੋਲਾਂ ਨਾਲ ਹਰਾ ਦਿੱਤਾ। ਰੋਨਾਲਡੋ ਦਾ ਚੈਂਪੀਅਨਜ਼ ਲੀਗ ਵਿੱਚ ਇਹ 100ਵਾਂ ਗੋਲ ਸੀ। ਪੀਐਸਜੀ ਲਈ ਇੱਕੋ-ਇੱਕ ਗੋਲ ਏਡਰਿਅਨ ਰੇਬਿਯੋਟਸ ਨੇ ਕੀਤਾ, ਜਿਸ ਵਿੱਚ ਨੇਮਾਰ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ। ਦੋਵੇਂ ਟੀਮਾਂ ਹੁਣ ਛੇ ਮਾਰਚ ਨੂੰ ਰਿਟਰਨ ਮੁਕਾਬਲੇ ਵਿੱਚ ਖੇਡਣਗੀਆਂ।