ਵੈਨਕੂਵਰ— ਸਖਤ ਨਿਯਮਾਂ ਦੇ ਨਾਲ ਸੰਪੂਰਨ ਮਾਰੀਜੁਆਨਾ ਫਸਲ ਦੀ ਮਾਰਕਿਟਿੰਗ ਤੇ ਸਿਖਲਾਈ ਲਈ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀਆਂ ਲਗਾਤਾਰ ਇਸ ਦੀ ਸਿਖਲਾਈ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਤੇ ਇਸ ਦੀ ਸਿਖਲਾਈ ਲਈ ਲੋਕਾਂ ਨੂੰ ਵੱਖ-ਵੱਖ ਕੋਰਸ ਆਫਰ ਕਰ ਰਹੇ ਹਨ।
ਕਵਾਂਟਲਿਨ ਯੂਨੀਵਰਸਿਟੀ ਦੇ ਡਾਇਰੈਕਟਰ ਡੇਵਿਡ ਪਰਸੈਲ ਨੇ ਕਿਹਾ ਕਿ ਕਵਾਂਟਲਿਨ ਪੋਲਟੈਕਨਿਕ ਯੂਨੀਵਰਸਿਟੀ ਨੇ ਤਿੰਨ ਸਾਲ ਪਹਿਲਾਂ ਕੈਨਾਬਿਸ ਦੀ ਪ੍ਰੋਡਕਸ਼ਨ, ਮਾਰਕਿਟਿੰਗ ਤੇ ਫਾਇਨਾਸਿੰਗ ਲਈ ਆਨਲਾਈਨ ਕੋਰਸ ਸ਼ੁਰੂ ਕੀਤੇ ਸਨ, ਜਦੋਂ ਬ੍ਰਿਟਿਸ਼ ਕੋਲੰਬੀਆਂ ਸਕੂਲ ਦੇ ਅਧਿਕਾਰੀਆਂ ਨੂੰ ਮਹਿਸੂਸ ਹੋਇਆ ਕਿ ਮੈਡੀਕਲ ਮਾਰੀਜੁਆਨਾ ਦੀ ਲੋਕਾਂ ਨੂੰ ਸਿਖਲਾਈ ਦੇਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਦੀ ਡਿਮਾਂਡ ਮੌਜੂਦਾ ਸਮੇਂ ‘ਚ ਵਧਦੀ ਜਾ ਰਹੀ ਹੈ। ਉਹ ਕਲਾਸਾਂ ਦੀ ਮੰਗ ਨੂੰ ਪੂਰਾ ਕਰਨ ਲਈ 8 ਹਫਤਿਆਂ ਦੀ ਬਜਾਏ 4 ਹਫਤਿਆਂ ‘ਚ ਇਨ੍ਹਾਂ ਕੋਰਸਾਂ ਨੂੰ ਪੂਰਾ ਕਰ ਰਹੇ ਹਨ। ਬੀਤੇ 6 ਮਹੀਨਿਆਂ ‘ਚ ਇਨ੍ਹਾਂ ਕੋਰਸਾਂ ਦੀ ਮੰਗ ਬਹੁਤ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਮੌਜੂਦਾ ਸਮੇਂ ‘ਚ 1200 ਲੋਕ ਸਿਖਲਾਈ ਲੈ ਰਹੇ ਹਨ ਤੇ ਉਨ੍ਹਾਂ ‘ਚੋਂ ਜ਼ਿਆਦਾਤਰ 25 ਤੋਂ 40 ਸਾਲਾਂ ਦੇ ਵਿਚਕਾਰ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਲੋਕ ਸਿਖਲਾਈ ਦੇ ਨਾਲ-ਨਾਲ ਹੋਰ ਉਦਯੋਗਾਂ ‘ਚ ਫੁੱਲ-ਟਾਈਮ ਕੰਮ ਵੀ ਕਰ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਨਾਲ ਰੁਜ਼ਗਾਰ ਦੇ ਸੰਘਰਸ਼ ‘ਚ ਲੱਗੇ ਲੋਕਾਂ ਨੂੰ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਉਹ ਇਕੱਲੇ ਨਹੀਂ ਹਨ ਜੋ ਲੋਕਾਂ ਨੂੰ ਮਾਰੀਜੁਆਨਾ ਦੇ ਕੋਰਸ ਆਫਰ ਕਰ ਰਹੇ ਹਨ। ਨਿਊ ਬ੍ਰਨਸਵਿਕ ਕਾਲਜ ਵੀ ਇਸ ਦੀ ਖੇਤੀ ਦੀ ਸਿਖਲਾਈ ਲਈ ਕੋਰਸ ਆਫਰ ਕਰ ਰਿਹਾ ਹੈ ਤੇ ਨਾਇਗਰਾ ਕਾਲਜ ਮਾਰੀਜੁਆਨਾ ਦੀ ਖੇਤੀ ਦੇ ਸਰਟੀਫੀਕੇਟ ਲਈ ਕੰਮ ਕਰ ਰਿਹਾ ਹੈ। ਹਾਲ ਹੀ ਦੇ ਦਿਨਾਂ ‘ਚ ਦਰਹਮ ਕਾਲਜ ਨੇ ਮਾਰੀਜੁਆਨਾ ਬਾਰੇ ਸਿਖਲਾਈ ਦੇਣ ਲਈ 2 ਦਿਨਾਂ ਦੇ ਕੋਰਸ ਦੀ ਸ਼ੁਰੂਆਤ ਕੀਤੀ ਹੈ, ਜਿਸ ‘ਚ ਮਾਰੀਜੁਆਨਾ ਦੀ ਸਾਰੀ ਮੁੱਢਲੀ ਜਾਣਕਾਰੀ ਦਿੱਤੀ ਜਾ ਰਹੀ ਹੈ। ਦਰਹਮ ਕਾਲਜ ਦੀ ਡੀਨ ਡੈਬੀ ਜੋਨਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਲਜ ‘ਚ ਮਾਰੀਜੁਆਨਾ ਸਬੰਧੀ ਪੂਰੀ ਜਾਣਕਾਰੀ ਦੇਣ ਨੂੰ ਜ਼ੋਰ ਦਿੱਤਾ ਜਾਂਦਾ ਹੈ। ਅਜਿਹਾ ਲੱਗ ਰਿਹਾ ਹੈ ਕਿ ਦਰਹਮ ਤੇ ਕਵਾਂਟਲਿਨ ਯੂਨੀਵਰਸਿਟੀਆਂ ਮਾਰੀਜੁਆਨਾ ਦੇ ਕੋਰਸਾਂ ਦੀਆਂ ਕੈਟੇਗਿਰੀਆਂ ਵਧਾਉਣ ‘ਚ ਲੱਗੀਆਂ ਹੋਈਆਂ ਹਨ। ਹਾਲਾਂਕਿ ਪਰਸੈਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਮਾਰੀਜੁਆਨਾ ਦੇ ਕਾਨੂੰਨੀ ਕਰਨ ਤੋਂ ਪਹਿਲਾਂ ਇਸ ਸਬੰਧੀ ਸਾਰੀ ਜਾਣਕਾਰੀ ਹੋਣ ਬਹੁਤ ਜ਼ਰੂਰੀ ਹੈ।