ਮਾਂਟਰੀਆਲ — ਕੈਨੇਡਾ ਦੇ ਸ਼ਹਿਰ ਮਾਂਟਰੀਆਲ ‘ਚ ਨਵੇਂ ਸਾਲ ਯਾਨੀ ਕਿ 1 ਜਨਵਰੀ ਤੋਂ ਪਲਾਸਟਿਕ ਦੇ ਬੈਗਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਵੇਗੀ। ਸ਼ਹਿਰ ਦੇ ਅਧਿਕਾਰੀਆਂ ਮੁਤਾਬਕ 1.4 ਤੋਂ 2.7 ਮਿਲੀਅਨ ਸ਼ਾਪਿੰਗ ਬੈਗ ਹਰ ਸਾਲ ਵਰਤੋਂ ‘ਚ ਆਉਂਦੇ ਹਨ। ਪਲਾਸਟਿਕ ਦੇ ਬੈਗਾਂ ‘ਤੇ ਪਾਬੰਦੀ ਲਾਉਣ ਵਾਲਾ ਮਾਂਟਰੀਆਲ ਕੈਨੇਡਾ ਦਾ ਪਹਿਲਾ ਸ਼ਹਿਰ ਬਣੇਗਾ। ਨਵੇਂ ਨਿਯਮ ਮੁਤਾਬਕ ਇਹ ਪਾਬੰਦੀ 1 ਜਨਵਰੀ 2018 ਤੋਂ ਲਾਗੂ ਹੋ ਜਾਵੇਗੀ। 
ਵਪਾਰੀਆਂ ਅਤੇ ਕੈਨੇਡੀਅਨ ਵਾਸੀਆਂ ਨੂੰ ਇਸ ਪਾਬੰਦੀ ਦੀ ਪਾਲਣ ਕਰਨ ਲਈ 6 ਮਹੀਨਿਆਂ ਦੀ ਰਿਆਇਤੀ ਪ੍ਰਦਾਨ ਕੀਤੀ ਗਈ ਹੈ। 
ਮਾਂਟਰੀਆਲ ਦੇ ਕੁਝ ਛੋਟੇ ਸਟੋਰ ਮਾਲਕਾਂ ਇਸ ਪਾਬੰਦੀ ਨੂੰ ਲੈ ਕੇ ਚਿੰਤਾ ਵਿਚ ਹਨ ਕਿ ਇਹ ਬਦਲਾਅ ਗਾਹਕਾਂ ਨੂੰ ਮੁਸ਼ਕਲ ਅਤੇ ਪਰੇਸ਼ਾਨ ਕਰ ਦੇਵੇਗਾ। ਪਲਾਸਟਿਕ ਦੇ ਬੈਗਾਂ ‘ਤੇ ਪਾਬੰਦੀ ਲਾਉਣ ਲਈ ਕੈਨੇਡਾ ਦੇ ਕੁਝ ਹੋਰ ਸ਼ਹਿਰਾਂ ਵੀ ਮਾਂਟਰੀਆਲ ਵਾਂਗ ਇਸ ਨਿਯਮ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਕੈਨੇਡਾ ਦਾ ਸ਼ਹਿਰ ਵਿਕਟੋਰੀਆ ਜੁਲਾਈ ਮਹੀਨੇ ਤੋਂ ਪਲਾਸਟਿਕ ਦੇ ਬੈਗਾਂ ‘ਤੇ ਪਾਬੰਦੀ ਲਾਉਣਾ ਸ਼ੁਰੂ ਕਰ ਰਿਹਾ ਹੈ। ਮਾਂਟਰੀਆਲ ‘ਚ ਪਲਾਸਟਿਕ ਦੇ ਬੈਗ ਬਣਾਉਣ, ਵੇਚਣ ਜਾਂ ਉਸ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ 4 ਸਾਲ ਦੀ ਜੇਲ ਜਾਂ 47,000 ਡਾਲਰ ਤੱਕ ਦਾ ਜੁਰਮਾਨ ਲੱਗ ਸਕਦਾ ਹੈ।