ਅੰਮ੍ਰਿਤਸਰ, 5 ਦਸੰਬਰ
ਨਗਰ ਨਿਗਮ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 35 ਵਿੱਚੋਂ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਆਪਣੇ 50 ਵਿੱਚੋਂ 40 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਬੀਤੀ ਦੇਰ ਰਾਤ ਚੰਡੀਗੜ੍ਹ ਤੋਂ ਜਾਰੀ ਕਰ ਦਿੱਤੀ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਐਲਾਨੇ 21 ਉਮੀਦਵਾਰਾਂ ਵਿੱਚੋਂ 13 ਮਹਿਲਾ ਅਤੇ 8 ਪੁਰਸ਼ ਉਮੀਦਵਾਰ ਹਨ। ਇਨ੍ਹਾਂ ਵਿੱਚ ਵੱਖ ਵੱਖ ਵਾਰਡਾਂ ਤੋਂ ਨਾਗਵੰਤ ਕੌਰ, ਰਾਜ ਕੁਮਾਰ ਜੌਲੀ, ਸੁਖਵਿੰਦਰ ਕੌਰ, ਰਣਜੀਤ ਕੌਰ, ਡਾ. ਜਤਿੰਦਰਪਾਲ ਸਿੰਘ ਘੁੰਮਣ, ਰਣਜੀਤ ਕੌਰ ਰਾਹੀ, ਰਾਣਾ ਪਲਵਿੰਦਰ ਸਿੰਘ, ਦਲਬੀਰ ਕੌਰ, ਸਰਬਜੀਤ ਕੌਰ, ਰਣਜੀਤ ਕੌਰ, ਕਸ਼ਮੀਰ ਕੌਰ, ਮਨਪ੍ਰੀਤ ਕੌਰ, ਰਵੇਲ ਸਿੰਘ ਭੁੱਲਰ, ਹਰਪ੍ਰੀਤ ਕੌਰ, ਜਸਕਿਰਨ ਕੌਰ, ਸ਼ਮਸ਼ੇਰ ਸਿੰਘ ਸ਼ੇਰਾ, ਪਰਮਜੀਤ ਕੌਰ, ਹਰਸਿਮਰਨ ਕੌਰ, ਸੁਖਬੀਰ ਸਿੰਘ ਸੋਨੀ, ਗੁਰਪ੍ਰੀਤ ਸਿੰਘ ਵਡਾਲੀ, ਸੁਰਜੀਤ ਸਿੰਘ ਪਹਿਲਵਾਨ ਦੇ ਨਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 14 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ।
ਭਾਜਪਾ ਵੱਲੋਂ ਐਲਾਨੇ 40 ਉਮੀਦਵਾਰਾਂ ਵਿੱਚ ਅਰਵਿੰਦਰ ਕੌਰ, ਅਮਨਦੀਪ ਐਰੀ, ਪ੍ਰੀਤੀ ਤਨੇਜਾ, ਬਖ਼ਸ਼ੀ ਰਾਮ, ਵੇਨੂੰ ਸ਼ਰਮਾ, ਲਵਲੀਨ ਵੜੈਚ, ਡਾ. ਸੁਭਾਸ਼ ਪੱਪੂ, ਜਸਪ੍ਰੀਤ ਕੌਰ, ਰਾਮਪਾਲ ਸ਼ਰਮਾ, ਸੰਧਿਆ ਸਿੱਕਾ, ਡਾ. ਸੰਜੀਵ ਸਰੀਨ, ਰਾਮ ਸਿੰਘ ਪਵਾਰ, ਡਾ. ਨੀਰਜ ਕੁਮਾਰ, ਮਾਧਵੀ, ਗਗਨ ਬਾਲੀ, ਸੁਰੇਸ਼ ਮਹਾਜਨ, ਸ਼ਿਖਾ ਸ਼ਰਮਾ, ਰਣਜੀਤ ਸਿੰਘ ਗੋਲਡੀ, ਇੰਦੂ ਸ਼ਰਮਾ, ਮੋਹਿਤ ਮਹਾਜਨ, ਸਪਨਾ ਮਹਾਜਨ, ਜਰਨੈਲ ਸਿੰਘ ਢੋਟ, ਜਸਮੀਤ ਕੌਰ, ਰਾਜ ਕੁਮਾਰ ਜੂਡੋ, ਮੀਨੂੰ ਸਹਿਗਲ, ਅਸ਼ੋਕ ਕੁਮਾਰ, ਮਨਿੰਦਰਜੀਤ ਸਿੰਘ, ਨੀਲਮ, ਚੰਦਰ ਸ਼ੇਖਰ, ਕਵਿਤਾ ਵੈਦ, ਗੁਰਪ੍ਰੀਤ ਸਿੰਘ, ਗੀਤਿਕਾ ਕਪੂਰ, ਹੀਰਾ ਲਾਲ, ਗੁਰਨਾਮ ਸਿੰਘ, ਦਵਿੰਦਰ ਸਿੰਘ, ਰੀਟਾ ਸ਼ਰਮਾ, ਡਾ. ਸੁਸ਼ੀਲ ਸ਼ਰਮਾ, ਰਾਜਵੰਤ ਸ਼ਰਮਾ, ਸ਼ਿੰਦਰ ਕੌਰ ਅਤੇ ਨਿਸ਼ਾ ਰਾਣੀ ਦੇ ਨਾਂ ਸ਼ਾਮਲ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜੇਸ਼ ਹਨੀ ਨੇ ਅੱਜ ਚੁਣੇ ਹੋਏ ਉਮੀਦਵਾਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਇਸੇ ਦੌਰਾਨ ਅੱਜ ਆਮ ਆਦਮੀ ਪਾਰਟੀ (ਆਪ) ਨੇ ਵੀ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪਹਿਲੀ ਸੂਚੀ ਵਿੱਚ 25 ਉਮੀਦਵਾਰ ਐਲਾਨੇ ਗਏ ਸਨ।
ਨਗਰ ਨਿਗਮ ਚੋਣਾਂ ਵਾਸਤੇ ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ‘ਆਪ’ ਦੀ ਦਸ ਮੈਂਬਰੀ ਕਮੇਟੀ ਵੱਲੋਂ ਜਾਰੀ ਕੀਤੀ 29 ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ 13 ਜਨਰਲ ਸ਼੍ਰੇਣੀ ਦੇ ਉਮੀਦਵਾਰ, 8 ਜਨਰਲ ਸ਼੍ਰੇਣੀਆਂ ਦੀਆਂ ਮਹਿਲਾ ਉਮੀਦਵਾਰ, ਅਨੁਸੂਚਿਤ ਜਾਤੀ ਦੇ ਚਾਰ ਉਮੀਦਵਾਰ, ਅਨੁਸੂਚਿਤ ਜਾਤੀ ਮਹਿਲਾ ਦੇ ਦੋ ਉਮੀਦਵਾਰ ਤੇ ਪੱਛੜੀਆਂ ਸ਼੍ਰੇਣੀਆਂ ਦੇ ਦੋ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਇਸ ਸੂਚੀ ਵਿੱਚ ਵੱਖ ਵੱਖ ਵਾਰਡਾਂ ਤੋਂ ਜਗਦੀਪ ਸਿੰਘ, ਰਵੀ ਸ਼ੰਕਰ, ਜਪਿੰਦਰ ਸਿੰਘ, ਹਰਭਜਨ ਕੌਰ, ਕੁਲਵੰਤ ਕੌਰ, ਹਰਪ੍ਰੀਤ ਸਿੰਘ, ਕੁਲਵਿੰਦਰ ਕੌਰ, ਜਸਬੀਰ ਕੌਰ, ਰਾਜ ਰਾਣੀ, ਨਰਿੰਦਰ ਕੌਰ, ਜਤਿੰਦਰ ਕੁਮਾਰ, ਪ੍ਰਿੰਸ ਕੁਮਾਰ, ਸੁਰਿੰਦਰ ਕਮਲ ਮਿੱਤਲ, ਗੁਰਵਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਕਸ਼ਮੀਰ ਸਿੰਘ, ਕੁਮਾਰੀ ਦੀਪਿਕਾ, ਪਰਵਿੰਦਰ ਕੌਰ, ਸ਼ਿਵਾਨੀ ਸ਼ਰਮਾ, ਦਵਿੰਦਰ ਸਿੰਘ, ਚਰਨਜੀਤ ਸਿੰਘ, ਮਨਜੀਤਪਾਲ ਸਿੰਘ, ਗੁਰਜੀਤ ਕੌਰ, ਅਜੈ ਕੁਮਾਰ, ਨਿਹਾਲ ਸਿੰਘ, ਮਨਮੀਤ ਕੌਰ, ਮਨਜਿੰਦਰ ਸਿੰਘ, ਸੁਰਿੰਦਰ ਕੁਮਾਰ ਤੇ ਬਲਜੀਤ ਸਿੰਘ ਦੇ ਸ਼ਾਮਲ ਹਨ। ‘ਆਪ’ ਵੱਲੋਂ ਦੂਜੀ ਸੂਚੀ ਜਾਰੀ ਕੀਤੇ ਜਾਣ ਮਗਰੋਂ ਹੁਣ ਬਾਕੀ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਰਹਿ ਗਿਆ ਹੈ।

ਪਟਿਆਲਾ ’ਚ ‘ਆਪ’ ਨੇ 29 ਅਤੇ ਅਕਾਲੀ ਦਲ ਨੇ 39 ਉਮੀਦਵਾਰ ਐਲਾਨੇ

ਪਟਿਆਲਾ,  ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ 29 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਉਮੀਦਵਾਰਾਂ ਵਿੱਚ 11 ਔਰਤਾਂ ਤੇ 18 ਪੁਰਸ਼ ਸ਼ਾਮਲ ਹਨ। ਇਹ ਸੂਚੀ ਇੱਥੇ ਇੱਕ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਜਾਰੀ ਕੀਤੀ ਗਈ ਹੈ, ਜਿਸ ਦੀ ਪ੍ਰਧਾਨਗੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕੀਤੀ। ਔਰਤ ਉਮੀਦਵਾਰਾਂ ਵਿੱਚ ਵੀਰਪਾਲ ਕੌਰ, ਪਰਮਜੀਤ ਕੌਰ ਕੌਰਜੀਵਾਲਾ, ਰਮਨਦੀਪ ਕੌਰ ਭੰਗੂ, ਰੁਪਾਲੀ ਗਰਗ, ਬਲਜੀਤ ਕੌਰ, ਹਰਿੰਦਰ ਕੌਰ, ਜਸਬੀਰ ਕੌਰ, ਸਿਮਰਨ, ਸੁਮਨ ਵੈਦ, ਦਰਸ਼ਨ ਕੌਰ ਸ਼ਾਮਲ ਹਨ। ਪੁਰਸ਼ ਉਮੀਦਵਾਰਾਂ ਵਿੱਚ ਸੁਖਮਨਿੰਦਰ ਵੀਰ ਵਿਜ, ਰਾਜਿੰਦਰ ਕੁਮਾਰ, ਭੁਪਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ, ਜਸ਼ਨਜੀਤ ਸਿੰਘ, ਦਲਜੀਤ ਸਿੰਘ, ਸ਼ਵਿੰਦਰ ਧਨੰਜੈ, ਗੁਰਪ੍ਰੀਤ ਸਿੰਘ ਗੁਰੀ, ਰਾਮ ਗੋਪਾਲ, ਵਰਿੰਦਰ ਸਿੰਘ, ਜਤਿੰਦਰ ਸਿੰਘ, ਡਾ. ਹਰੀਸ਼ ਕਾਂਤ ਵਾਲੀਆ, ਯੋਗੇਸ਼ ਕੁਮਾਰ ਸਿੰਗਲਾ, ਜਸਮੀਤ, ਪਵਨ ਕੁਮਾਰ, ਜਸਵਿੰਦਰ ਕੁਮਾਰ, ਕਰਨੈਲ ਸਿੰਘ ਸੇਖੋਂ, ਸੂਬੇਦਾਰ ਸਰਜਨ ਸਿੰਘ ਦੇ ਨਾਂ ਸ਼ਾਮਲ ਹਨ।
ਇਸ ਮੌਕੇ ਮਾਲਵਾ ਜ਼ੋਨ-3 ਦੇ ਪ੍ਰਧਾਨ ਡਾ. ਦਲਵੀਰ ਸਿੰਘ ਢਿੱਲੋਂ ਨੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਸੌਂਪੀਆਂ। ਵਿਧਾਇਕ ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵੀ ਸੰਬੋਧਨ ਕੀਤਾ।
ਪਟਿਆਲਾ ਨਗਰ ਨਿਗਮ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਨੇ 39 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ| ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਤੇ ਅਜੀਤਪਾਲ ਸਿੰਘ ਕੋਹਲੀ ਦੀ ਪਤਨੀ ਸਿਮਰਤ ਕੋਹਲੀ ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਹੈ| ਭਾਜਪਾ ਨੇ ਅੱਜ ਦੂਜੀ ਸੂਚੀ ਵਿੱਚ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ| ਹੁਣ ਗੱਠਜੋੜ ਦੀਆਂ ਦੋਵਾਂ ਧਿਰਾਂ ਦਾ ਇੱਕ ਇੱਕ ਉਮੀਦਵਾਰ ਐਲਾਨਣਾ ਬਾਕੀ ਰਹਿ ਗਿਆ ਹੈ| ਅਕਾਲੀ ਦਲ ਵੱਲੋਂ ਜਾਰੀ ਸੂਚੀ ਵਿੱਚ ਵਧੇਰੇ ਕਰਕੇ ਪੁਰਾਣੇ ਕੌਂਸਲਰਾਂ ਨੂੰ ਹੀ ਦੁਬਾਰਾ ਮੌਕਾ ਦਿੱਤਾ ਗਿਆ ਹੈ|
ਅੱਜ ਜਾਰੀ ਸੂਚੀ ਮੁਤਾਬਕ ਵੱਖ ਵੱਖ ਵਾਰਡਾਂ ਤੋਂ ਅਜੀਤ ਸਿੰਘ, ਹਰਿੰਦਰ ਕੌਰ, ਹਰਵਿੰਦਰ ਸਿੰਘ ਬੱਬੂ, ਮਨਪ੍ਰੀਤ ਕੌਰ, ਪਰਮਜੀਤ ਸਿੰਘ ਪੰਮਾ, ਸੁਰਿੰਦਰ ਕੌਰ, ਸੁਰਿੰਦਰ ਸਿੰਘ ਸੱਦੋ ਪੁੱਤਰ, ਕਰਮਜੀਤ ਕੌਰ, ਹਰਪ੍ਰੀਤ ਕੌਰ, ਜਸਪਾਲ ਸਿੰਘ ਬਿੱਟੂ ਚੱਠਾ, ਹਰਮੀਤ ਕੌਰ ਸਿੱਧੂ, ਮਨਪ੍ਰੀਤ ਸਿੰਘ ਭੰਗੂ, ਮਹਿੰਦਰ ਕੌਰ, ਰਜਿੰਦਰ ਸਿੰਘ ਵਿਰਕ, ਗੁਰਵਿੰਦਰ ਸਿੰਘ ਧੀਮਾਨ, ਨਵਦੀਪ ਸਿੰਘ, ਸ਼ਾਰਦਾ ਦੇਵੀ, ਕਮਲਪ੍ਰੀਤ ਕੌਰ, ਕਨਿਕਾ ਸ਼ਰਮਾ, ਸਿਮਰਤ ਕੋਹਲੀ, ਰਾਜੀਵ ਜੁਨੇਜਾ, ਰੁਪਿੰਦਰ ਕੌਰ, ਜੀਵਨ ਪ੍ਰਵੇਸ਼, ਹੈਪੀ ਲੋਹਟ, ਰਮਨਜੀਤ ਕੋਹਲੀ, ਹਰਦੀਪ ਸਿੰਘ ਦੀਪਾ, ਰਮਨਦੀਪ ਧਾਲੀਵਾਲ, ਗੁਰਸ਼ਰਨ ਸਿੰਘ, ਗੁਰਚਰਨ ਸਿੰਘ ਖਾਲਸਾ, ਜੋਗਿੰਦਰ ਸਿੰਘ ਛਾਂਗਾ, ਨਿਰਮਲਾ ਦੇਵੀ, ਅਮਰਿੰਦਰ ਸਿੰਘ ਬਜਾਜ, ਮਨਪ੍ਰੀਤ ਕੌਰ, ਹਰਬਖ਼ਸ਼ ਸਿੰਘ ਚਹਿਲ, ਜਸਤਿੰਦਰ ਕੌਰ ਚੱਢਾ, ਇਤਵਿੰਦਰ ਸਿੰਘ ਹਨੀ ਲੂਥਰਾ, ਸ਼ੀਲਾ ਦੇਵੀ, ਗੁਰਮੁਖ ਸਿੰਘ, ਗੁਰਮੀਤ ਕੌਰ ਬਰਾੜ ਤੇ ਸੁਖਬੀਰ ਸਿੰਘ ਅਬਲੋਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ| ਭਾਜਪਾ ਵੱਲੋਂ ਨਿਗਮ ਲਈ ਜਾਰੀ ਦੂਜੀ ਸੂਚੀ ਮੁਤਾਬਕ ਗੁਰਪ੍ਰੀਤ ਕੌਰ ਤੇ ਸੁਸ਼ੀਲ ਨਈਅਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ|