ਦੁਬਈ, 19 ਜਨਵਰੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਅੱਜ ਆਈਸੀਸੀ ਦੀ ਸਾਲ ਦੀ ਟੈਸਟ ਅਤੇ ਇੱਕ ਰੋਜ਼ਾ ਅੰਤਰਾਸ਼ਟਰੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇਸ ਵਿੱਚ ਚਾਰ ਭਾਰਤੀ ਖਿਡਾਰੀਆਂ ਨੂੰ ਥਾਂ ਮਿਲੀ ਹੈ। ਕੋਹਲੀ ਨੇ ਕੁਆਲੀਫਾਈਂਗ ਸਮੇਂ ਦੌਰਾਨ 18 ਮੈਚਾਂ ਵਿੱਚ ਅੱਠ ਸੈਂਕੜਿਆਂ ਅਤੇ ਤਿੰਨ ਅਰਧ ਸੈਂਕੜਿਆਂ ਨਾਲ 77.80 ਦੀ ਔਸਤ ਨਾਲ 2023 ਦੌੜਾਂ ਬਣਾਈਆਂ ਹਨ। ਕੋਹਲੀ ਨੇ ਕਪਤਾਨੀ ਦੀ ਦੌੜ ਵਿੱਚ ਆਸਟਰੇਲਿਆਈ ਕਪਤਾਨ ਸਟੀਵ ਸਮਿੱਥ ਨੂੰ ਪਛਾੜਿਆ ਹੈ ਜਿਸ ਦੀ ਅਗਵਾਈ ਵਿੱਚ ਆਸਟਰੇਲੀਆ ਨੇ ਆਪਣੀ ਧਰਤੀ ਉੱਤੇ ਖੇਡੀ ਗਈ। ਐਸ਼ੇਜ ਲੜੀ ਵਿੱਚ ਇੰਗਲੈਂਡ ਨੂੰ 4-0 ਨਾਲ ਮਾਤ ਦਿੱਤੀ ਸੀ। ਟੈਸਟ ਟੀਮ ਵਿੱਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਥਾਂ ਮਿਲੀ ਹੈ।
ਟੈਸਟ ਟੀਮ ਵਿੱਚ ਇਸ ਤੋਂ ਇਲਾਵਾ ਆਸਟਰੇਲੀਆ ਦੇ ਸਮਿੱਥ, ਡੇਵਿਡ ਵਾਰਨਰ, ਮਿਸ਼ੇਲ ਸਟਾਰਕ ਸ਼ਾਮਲ ਹਨ। ਦੱਖਣੀ ਅਫਰੀਕਾ ਦੇ ਡੀਨ ਐਲਗਰ, ਕਵਿੰਟਨ ਡਿ ਕਾਕ ਅਤੇ ਕਾਗਿਸੋ ਰਵਾਦਾ ਵੀ ਸ਼ਾਮਲ ਹਨ। ਕੋਹਲੀ ਨੂੰ ਇਸ ਤੋਂ ਇਲਾਵਾ ਇੱਕ ਰੋਜ਼ਾ ਅੰਤਰਰਾਸ਼ਟਰੀ ਟੀਮ ਦੀ ਅਗਵਾਈ ਲਈ ਵੀ ਚੁਣਿਆ ਗਿਆ ਹੈ। ਇੱਕ ਰੋਜ਼ਾ ਟੀਮ ਵਿੱਚ ਜਸਪ੍ਰੀਤ ਬਮਰਾ ਅਤੇ ਰੋਹਿਤ ਸ਼ਰਮਾ ਵੀ ਸ਼ਾਮਲ ਹਨ। ਦੱਖਣੀ ਅਫਰੀਕਾ ਦੇ ਵਾਰਨਰ, ਡਿ ਕਾਕ ਅਤੇ ਸਟੋਕਸ ਨੂੰ ਥਾਂ ਮਿਲੀ ਹੈ। ਇਸ ਤੋਂ ਇਲਾਵਾ ਏਬੀ ਡਿਵੀਲੀਅਰਜ਼, ਨਿਊਜ਼ੀਲੈਂਡ ਦਾ ਟਰੈਂਟ ਬੋਲਟ, ਅਫਗਾਨਿਸਤਾਨ ਦਾ ਰਾਸ਼ਿਦ ਖਾਨ ਤੋਂ ਇਲਾਵਾ ਪਾਕਿਸਤਾਨ ਦੇ ਹਸਨ ਅਲੀ ਅਤੇ ਬਾਬਰ ਆਜ਼ਮ ਖਾਨ ਵੀ ਸ਼ਾਮਲ ਹਨ।