ਮੁੰਬਈ — ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਂਡੀਜ਼ ‘ਕਿਕ’ ਦੇ ਸੀਕਵਲ ‘ਚ ਕੰਮ ਨਹੀਂ ਕਰੇਗੀ। ਫਿਲਮਕਾਰ ਸਾਜਿਦ ਨਾਡਿਆਡਵਾਲਾ ਨੇ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼ ਨੂੰ ਲੈ ਕੇ ਸੁਪਰਹਿੱਟ ਫਿਲਮ ‘ਕਿਕ’ ਬਣਾਈ ਸੀ।ਸਾਜਿਦ ਇਸ ਫਿਲਮ ਦਾ ਸੀਕਵਲ ਬਣਾਉਣਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ‘ਕਿਕ 2’ ਵਿਚ ਜੈਕਲੀਨ ਨਹੀਂ ਹੋਵੇਗੀ। ਇਸ ਲਈ ਕਿਸੇ ਦੂਜੇ ਚਿਹਰੇ ਦੀ ਭਾਲ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਹੁਣੇ ਜਿਹੇ ‘ਚ ਇਕ ਸਮਾਰੋਹ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਫਿਲਮ ‘ਕਿਕ 2’ ਦਾ ਹਿੱਸਾ ਬਣੋਗੇ ਤਾਂ ਉਨ੍ਹਾਂ ਨੇ ਇਸ ਸਵਾਲ ਤੋਂ ਬਚਦੇ ਹੋਏ ਕਿਹਾ, ”ਫਿਲਹਾਲ ਮੈਂ ਸਿਧਾਰਥ ਮਲਹੋਤਰਾ ਨਾਲ ਕਿਸੇ ਫਿਲਮ ‘ਚ ਕੰਮ ਕਰ ਰਹੀਂ ਹਾਂ।ਇਸ ਬਾਰੇ ‘ਚ ਮੈਂ ਕੁਝ ਵੀ ਕਹਿ ਨਹੀਂ ਸਕਦੀ।” ਇਹ ਫਿਲਮ ਜੈਕਲੀਨ ਦੇ ਕਰੀਅਰ ਲਈ ਕਾਫੀ ਮੱਹਤਵਪੂਰਨ ਸਾਬਿਤ ਹੋਈ ਹੈ। ਇਸ ਤੋਂ ਬਾਅਦ ਜੈਕਲੀਨ ਦਾ ਨਾਂ ਬਾਲੀਵੁੱਡ ਦੀਆਂ ਕਈ ਮਸ਼ਹੂਰ ਅਭਿਨੇਤਰੀਆਂ ‘ਚ ਗਿਣਿਆ ਜਾਣ ਲੱਗਾ।