ਸਿਡਨੀ, ਆਸਟਰੇਲੀਆ ਨੇ ਪੰਜਵੇਂ ਅਤੇ ਆਖ਼ਰੀ ਟੈਸਟ ਮੈਚ ਦੇ ਆਖ਼ਰੀ ਦਿਨ ਇੰਗਲੈਂਡ ਨੂੰ ਪਾਰੀ ਅਤੇ 123 ਦੌੜਾਂ ਦੇ ਨਾਲ ਹਰਾ ਕੇ ਐਸ਼ੇਜ਼ ਲੜੀ 4-0 ਨਾਲ ਜਿੱਤ ਲਈ ਹੈ। ਮਹਿਮਾਨ ਟੀਮ ਦੇ ਕਪਤਾਨ ਜੋ ਰੂਟ (58) ਨੂੰ ਪੇਟ ਦੀ ਤਕਲੀਫ਼ ਕਾਰਨ ਵਾਪਿਸ ਜਾਣਾ ਪਿਆ ਤੇ ਇਸ ਤੋਂ ਬਾਅਦ ਇੰਗਲੈਂਡ ਦੀ ਪਾਰੀ ਨੂੰ ਸਿਮਟਣ ਵਿੱਚ ਦੇਰ ਨਾ ਲੱਗੀ। ਰੂਟ ਲੰਚ ਤੋਂ ਬਾਅਦ ਬੱਲੇਬਾਜ਼ੀ ਲਈ ਨਹੀ ਆਇਆ। ਮਹਿਮਾਨ ਟੀਮ ਦੂਜੀ ਪਾਰੀ ਵਿੱਚ 180 ਦੌੜਾਂ ਹੀ ਬਣਾ ਸਕੀ। ਰੂਟ ਤੋਂ ਇਲਾਵਾ ਇੰਗਲੈਂਡ ਦਾ ਕੋਈ ਹੋਰ ਖਿਡਾਰੀ ਅਰਧ ਸੈਂਕੜਾ ਵੀ ਨਹੀ ਜੜ ਸਕਿਆ। ਪੈਟ ਕਮਿੰਸ ਨੇ 39 ਦੌੜਾਂ ਦੇ ਕੇ ਚਾਰ ਵਿਕਟਾਂ ਝਟਕੀਆਂ। ਉਸਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਉਹ 23 ਵਿਕਟਾਂ ਦੇ ਨਾਲ ਲੜੀ ਦਾ ਸਭ ਤੋਂ ਸਫਲ     ਗੇਂਦਬਾਜ਼ ਰਿਹਾ। ਆਫ ਸਪਿੰਨਰ ਨਾਥਨ ਲਿਓਨ ਨੇ ਵੀ 54 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਇੰਗਲੈਂਡ ਨੇ ਇਸ ਤੋਂ ਪਹਿਲਾਂ ਬ੍ਰਿਸਬਨ, ਐਡੀਲੇਡ ਅਤੇ ਪਰਥ ਵਿੱਚ ਵੀ ਆਸਾਨੀ ਨਾਲ ਗੋਡੇ ਟੇਕ ਦਿਤੇ ਸਨ। ਮੈਲਬਰਨ ਵਿੱਚ ਚੌਥਾ ਟੈਸਟ ਡਰਾਅ ਰਿਹਾ ਸੀ। ਲੰਚ ਤੋਂ ਬਾਅਦ ਕਮਿਨਸ ਨੇ ਤਿੰਨ ਗੇਂਦਾਂ ਦੇ ਵਿੱਚ ਦੋ ਵਿਕਟਾਂ ਝਟਕ ਕੇ ਆਸਟਰੇਲੀਆ ਨੂੰ ਜਿੱਤ ਦੇ ਕਰੀਬ ਪਹੁੰਚਾਇਆ। ਉਸਨੇ ਜਾਨੀ ਬੇਅਰਸਟਾ (38) ਨੂੰ ਟੰਗ ਅੜਿੱਕਾ ਆਊਟ ਕਰਨ ਬਾਅਦ ਸਟੂਅਰਟ ਬਰਾਡ (4) ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਮੇਸਨ ਕਰੇਨ ਵੀ ਇਸ ਤੋਂ ਬਾਅਦ ਕਮਿਨਸ ਦੀ ਗੇਂਦ ਉੱਤੇ ਵਿਕਟ ਕੀਪਰ ਟਿਮ ਪੇਨ ਨੂੰ ਕੈਚ ਦੇ ਬੈਠਾ। ਜੋਸ਼ ਹੇਜ਼ਲਵੁੱਡ ਨੇ ਜੇਮਜ਼ ਐਂਡਰਸਨ (2) ਨੂੰ ਪੈਨ ਦੇ ਹੱਥੋਂ ਕੈਚ ਕਰਵਾ ਕੇ ਆਸਟਰੇਲੀਆ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਰੂਟ ਨੂੰ ਰਾਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ ਉੱਤੇ 93 ਦੌੜਾਂ ਨਾਲ ਕੀਤੀ। ਰੂਟ ਆਖ਼ਰੀ ਦਿਨ ਲੱਗਪਗ ਇੱਕ ਘੰਟੇ  ਦੀ ਖੇਡ ਖ਼ਤਮ ਹੋਣ ਬਾਅਦ ਮੋਈਨ ਅਲੀ 13 ਦੇ ਆਊਟ ਹੋਣ ਬਾਅਦ ਮੋਈਨ ਅਲੀ (13) ਦੇ ਆਊਟ ਹੋਣ ਬਾਅਦ ਬੱਲੇਬਾਜ਼ੀ ਲਈ ਉੱਤਰਿਆ। ਇਸ ਤੋਂ ਬਾਅਦ ਉਸਨੇ ਲੜੀ ਦਾ ਆਪਣਾ ਪੰਜਵਾਂ ਅਰਧ ਸੈਂਕੜਾ ਪੂਰਾ ਕੀਤਾ। ਉਹ ਲੜੀ ਵਿੱਚ ਆਪਣਾ ਕੋਈ ਸੈਂਕੜਾ ਨਹੀ ਜੜ ਸਕਿਆ। ਲਿਓਨ ਨੇ ਮੋਈਨ ਅਲੀ ਨੂੰ ਪੰਜਵੀਂ ਵਾਰ ਆਊਟ ਕਰਕੇ ਉਸਦੀ ਵਿਕਟ ਲਈ। ਰੂਟ ਲੰਚ ਤੋਂ ਬਾਅਦ ਬੱਲੇਬਾਜ਼ੀ ਲਈ ਨਹੀ ਉੱਤਰਿਆ ਜਿਸ ਨਾਲ ਇੰਗਲੈਂਡ ਦੀ ਮੈਚ ਡਰਾਅ ਕਰਨ ਦੀ ਰਹਿੰਦੀ ਸਹਿੰਦੀ ਉਮੀਦ ਵੀ ਖਤਮ ਹੋ ਗਈ।