Close
Menu

ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 9 ਵਿਅਕਤੀ ਹਸਪਤਾਲ ‘ਚ ਭਰਤੀ

ਮਿਸੀਸਾਗਾ— ਓਨਟਾਰੀਓ ਦੇ ਸ਼ਹਿਰ ਮਿਸੀਸਾਗਾ ‘ਚ ਸੋਮਵਾਰ ਸ਼ਾਮ ਸਮੇਂ ਜ਼ਹਰੀਲੀ ਗੈਸ ਕਾਰਬਨ ਮੋਨੋਆਕਸਾਈਡ ਦੇ ਲੀਕ ਹੋ ਜਾਣ ਕਾਰਨ 9 ਲੋਕਾਂ ਦੀ ਹਾਲਤ ਖਰਾਬ ਹੋ ਗਈ ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।  ਮਿਸੀਸਾਗਾ ਫਾਇਰ ਕੈਪਟਨ ਮਾਇਕ ਸੁਲੀਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਸ਼ੀਰਵੁੱਡ ਮਿਲਜ਼ ਬੁਲੇਵਾਰਡ ਇਲਾਕੇ ‘ਚ ਗੈਸ ਲੀਕ ਹੋ ਗਈ ਹੈ ਤੇ ਉਹ ਸਮੇਂ ਸਿਰ ਉੱਥੇ ਪੁੱਜੇ। ਫਾਇਰ ਫਾਈਟਰਜ਼ ਨੇ ਬੀਮਾਰ ਲੋਕਾਂ ਨੂੰ ਹਸਪਤਾਲ ਲੈ ਜਾਣ ਤੋਂ ਪਹਿਲਾਂ ਆਕਸੀਜਨ ਮਾਸਕ ਪਵਾਇਆ ਤਾਂ ਕਿ ਉਨ੍ਹਾਂ ਨੂੰ ਕੁੱਝ ਰਾਹਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਰ ਘਰ ਦੀ ਜਾਂਚ ਕੀਤੀ ਤਾਂ ਕਿ ਪਤਾ ਲੱਗ ਸਕੇ ਕਿ ਕਾਰਬਨ ਮੋਨੋਆਕਸਾਈਡ ਕਿੱਥੇ ਲੀਕ ਹੋ ਰਹੀ ਹੈ। ਅਜੇ ਤਕ ਇਹ ਪਤਾ ਲੱਗਾ ਕਿ ਇਹ ਜ਼ਹਿਰੀਲੀ ਗੈਸ ਕਿਵੇਂ ਲੀਕ ਹੋਣੀ ਸ਼ੁਰੂ ਹੋਈ ਪਰ ਉਨ੍ਹਾਂ ਨੇ ਉਸ ਘਰ ਦਾ ਹੀਟਿੰਗ ਸਿਸਟਮ ਠੀਕ ਕਰਵਾ ਦਿੱਤਾ, ਜਿੱਥੋਂ ਗੈਸ ਲੀਕ ਹੋਣ ਦਾ ਪਤਾ ਲੱਗਾ ਸੀ। 
ਹਸਪਤਾਲ ‘ਚ ਭਰਤੀ ਕੀਤੇ ਗਏ ਲੋਕਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਦ ਇਹ ਗੈਸ ਪ੍ਰਤੀ ਮਿਲੀਅਨ 45ਵੇਂ ਹਿੱਸੇ ਤਕ ਪੁੱਜ ਜਾਵੇ ਤਾਂ ਅਲਾਰਮ ਵੱਜਣਾ ਸ਼ੁਰੂ ਹੋ ਜਾਂਦਾ ਹੈ ਪਰ ਉਸ ਸਮੇਂ ਪ੍ਰਤੀ ਮਿਲੀਅਨ ਇੱਥੇ 200ਵੇਂ ਹਿੱਸੇ ਤਕ ਪੁੱਜ ਗਿਆ ਸੀ ਪਰ ਅਲਾਰਮ ਨਾ ਵੱਜਾ। ਉਨ੍ਹਾਂ ਕਿਹਾ ਕਿ ਇਹ ਵੀ ਲੀਕੇਜ ਅਜੇ ਘਾਤਕ ਪੱਧਰ ਤਕ ਨਹੀਂ ਸੀ ਪਰ ਫਿਰ ਵੀ ਸਮੇਂ ਸਿਰ ਬਚਾਅ ਹੋ ਗਿਆ। ਉਨ੍ਹਾਂ ਨੇ ਲੋਕਾਂ ਨੂੰ ਜ਼ਰੂਰੀ ਜਾਣਕਾਰੀ ਦਿੰਦਿਆਂ ਧਿਆਨ ਰੱਖਣ ਦੀ ਸਲਾਹ ਦਿੱਤੀ।

Comments