Close
Menu

ਸੀਮਤ ਓਵਰਾਂ ਦੀ ਟੀਮ ਵਿੱਚ ਧੋਨੀ ਦੇ ਹੱਕ ਵਿੱਚ ਨਿਤਰਿਆ ਰੋਹਿਤ

 ਨਵੀਂ ਦਿੱਲੀ, ਸੀਨੀਅਰ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ ਕੋਚ ਰਵੀ ਸ਼ਰਮਾ ਬਾਅਦ ਹੁਣ ਸੀਮਤ ਓਵਰਾਂ ਦੀ ਟੀਮ ਲਈ ਵਿਕਟ ਕੀਪਰ ਬੱਲੇਬਾਜ਼ ਮਹਿੰਦਰ ਸਿੰੰਘ ਧੋਨੀ ਦੀ ਹਮਾਇਤ ਕੀਤੀ ਹੈ। ਵਿਆਹ ਦੇ ਜਸ਼ਨਾਂ ਵਿੱਚ ਰੁਝੇ ਵਿਰਾਟ ਕੋਹਲੀ ਦੇ ਟੀਮ ਵਿੱਚੋਂ ਬਾਹਰ ਚੱਲਦਿਆਂ ਸ੍ਰੀਲੰਕਾ ਵਿਰੁੱਧ ਖਤਮ ਹੋਈ ਸੀਮਤ ਓਵਰਾਂ ਦੀ ਲੜੀ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੇ ਰੋਹਿਤ ਸ਼ਰਮਾ ਲਗਾਤਾਰ ਧੋਨੀ ਵਿਰੁੱਧ ਸਵਾਲ ਉਠਾਏ ਜਾਣ ਤੋਂ ਪ੍ਰੇਸ਼ਾਨ ਹਨ।

ਰੋਹਿਤ ਨੇ ‘ਇੰਡੀਆ ਟੂਡੇ’ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਧੋਨੀ ਦਾ ਸ੍ਰੀਲੰਕਾ ਵਿਰੁੱਧ ਪ੍ਰਦਰਸ਼ਨ ਧਿਆਨ ਵਿੱਚ ਰੱਖਿਆ ਜਾਵੇ ਤਾਂ ਇਸ ਨੂੰ ਦੇਖਦਿਆਂ ਊਸਨੂੰ ਸਮਝ ਨਹੀ ਆਉਂਦੀ ਕਿ ਲੋਕ ਕਿਉਂ ਰੌਲਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਿਸ਼ਵ ਕੱਪ ਵਿੱਚ ਹਿੱਸਾ ਲਵੇਗਾ ਜਾਂ ਨਹੀ, ਇਸ ਬਾਰੇ ਤਾਂ ਉਹ ਕੁੱਝ ਨਹੀ ਕਹੇਗਾ ਪਰ ਉਹ ਇਸ ਸਮੇਂ ਪੂਰੀ ਤਰ੍ਹਾਂ ਲੈਅ ਵਿੱਚ ਹੈ। ਉਹ ਛੇਵੇਂ ਨੰਬਰ ਉੱਤੇ ਬੱਲੇਬਾਜ਼ੀ ਕਰਦਾ ਹੈ। ਉਸਨੂੰ ਓਨੀਆਂ ਗੇਂਦਾਂ ਖੇਡਣ ਨੂੰ ਨਹੀ ਮਿਲਦੀਆਂ ਜਿੰਨੀਆਂ ਕਿ ਸਾਨੂੰ ਮਿਲਦੀਆਂ ਹਨ। ਇਹ ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿਰੁੱਧ ਇੱਕਰੋਜ਼ਾ ਲੜੀ ਦੀ ਸਮਾਪਤੀ ਬਾਅਦ ਟੀਮ ਦੇ ਕੋਚ ਰਵੀ ਸਾਸ਼ਤਰੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਅਜੇ ਧੋਨੀ ਦਾ ਬਦਲ ਮੌਜੂਦ ਨਹੀਂ ਹੈ। ਸ਼ਾਸਤਰੀ ਨੇ ਧੋਨੀ ਦੇ ਅਲੋਚਕਾਂ ਦਾ ਮੂੰਹ ਬੰਦ ਕਰਵਾਉਂਦਿਆਂ ਕਿਹਾ ਸੀ ਕਿ ਉਹ ਧੋਨੀ ਬਾਰੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਇਸ ਗੱਲ ਵੱਲ ਧਿਆਨ ਦੇਣ ਕਿ ਜਦੋੋਂ ਉਹ 36 ਸਾਲ ਦੇ ਸਨ ਤਾਂ ਕਿੰਨੇ ਕੁ ਫਿੱਟ ਸਨ।  

Comments