Close
Menu

ਵਿਨੀਪੈਗ : 3 ਕਾਰਾਂ ਦੀ ਆਪਸ ‘ਚ ਹੋਈ ਭਿਆਨਕ ਟੱਕਰ, 5 ਨੌਜਵਾਨ ਜ਼ਖਮੀ

ਵਿਨੀਪੈਗ — ਵਿਨੀਪੈਗ ‘ਚ ਡਬਲਿਨ ਐਵੀਨਿਊ ‘ਚ ਐਤਵਾਰ ਸਵੇਰੇ 5 ਨੌਜਵਾਨਾਂ ਨੂੰ ਉਸ ਵੇਲੇ ਹਸਪਤਾਲ ਦਾਖਲ ਕਰਾਇਆ ਗਿਆ ਜਦੋਂ ਡਬਲਿਨ ਐਵੀਨਿਊ ‘ਚ 3 ਕਾਰਾਂ ਦੀ ਆਪਸ ‘ਚ ਭਿਆਨਕ ਟੱਕਰ ਹੋਈ, ਜਿਸ ਕਾਰਨ ਇਸ ਹਾਦਸੇ ‘ਚ 5 ਨੌਜਵਾਨਾਂ ਨੂੰ ਨੇੜੇ ਦੇ ਇਕ ਹਸਪਤਾਲ ‘ਚ ਦਾਖਲ ਕਰਾਇਆ ਗਿਆ।
ਵਿਨੀਪੈਗ ਪੁਲਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਹਾਦਸੇ ‘ਚ ਇਕ Sedan ਅਤੇ ਇਕ SUV ‘ਚ ਦੀ ਆਪਸ ‘ਚ ਭਿਆਨਕ ਟੱਕਰ ਹੋਈ ਅਤੇ ਪਿੱਛੋਂ ਆ ਰਹੀ ਇਕ ਕਾਰ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੁਕਸਾਨੀਆਂ ਗਈਆਂ ਦੋਹਾਂ ਕਾਰਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਪਰ ਉਨ੍ਹਾਂ ਹਾਦਸੇ ਦਾ ਸ਼ਿਕਾਰ ਹੋਈ ਤੀਜੀ ਕਾਰ ਦੀ ਕੋਈ ਜਾਣਕਾਰੀ ਨਹੀਂ ਮਿਲੀ।

ਪੁਲਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਜ਼ਖਮੀ 5 ਨੌਜਵਾਨਾਂ ਨੂੰ ਨੇੜੇ ਦੇ ਇਕ ਹਸਪਤਾਲ ‘ਚ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਹਾਸਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਨੇ ਅਜੇ ਤੱਕ ਉਨ੍ਹਾਂ ਜ਼ਮਖੀਆਂ ਦੀ ਪਛਾਣ ਨਹੀਂ ਕੀਤੀ। ਪੁਲਸ ਮੁਲਾਜ਼ਮ ਹਾਦਸੇ ਵਾਲੀ ਥਾਂ ‘ਤੇ ਇਹ ਜਾਂਚ ਕਰ ਰਹੇ ਹਨ ਕਿ ਇਹ ਹਾਦਸੇ ਕਿਸ ਕਾਰਨ ਹੋਇਆ ਜਾਂ ਕਿਸੇ ਚਾਲਕ ਨੇ ਸ਼ਰਾਬ ਪੀ ਕੇ ਗੱਡੀ ਤਾਂ ਚੱਲਾਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

Comments