Close
Menu

ਵਸੁੰਧਰਾ ਦਾ ਵਿਵਾਦਤ ਆਰਡੀਨੈਂਸ ਖ਼ਤਮ

ਜੈਪੁਰ, 5 ਦਸੰਬਰ
ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਸਰਕਾਰੀ ਅਫ਼ਸਰਾਂ ਨੂੰ ਜਾਂਚ ਤੋਂ ਬਚਾਉਣ ਲਈ ਲਿਆਂਦਾ ਅਪਰਾਧਕ ਕਾਨੂੰਨ (ਰਾਜਸਥਾਨ ਸੋਧ) ਆਰਡੀਨੈਂਸ 2017 ਖ਼ਤਮ ਹੋ ਗਿਆ ਹੈ। ਇਸ ਵਿਵਾਦਤ ਆਰਡੀਨੈਂਸ ਦੀ ਕੌਮੀ ਪੱਧਰ ’ਤੇ ਆਲੋਚਨਾ ਬਾਅਦ ਸੂਬਾਈ ਸਰਕਾਰ ਨੇ 24 ਅਕਤੂਬਰ ਨੂੰ ਇਸ ਨੂੰ ਸਮੀਖਿਆ ਲਈ ਸਦਨ ਦੀ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਸੀ।

Comments