Close
Menu

ਯੂਆਈਡੀਏਆਈ ਵੱਲੋਂ ਵਰਚੂਅਲ ਆਈਡੀ ਦਾ ਵਿਚਾਰ ਪੇਸ਼

ਨਵੀਂ ਦਿੱਲੀ, 11 ਜਨਵਰੀ
ਨਿੱਜਤਾ ਸਬੰਧੀ ਚਿੰਤਾ ਦੇ ਮੱਦੇਨਜ਼ਰ ਅੱਜ ਯੂਨੀਕ ਆਈਡੈਂਟੀਫਿਕੇਸ਼ਨ ਡੇਟਾ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਵਰਚੁੂਅਲ ਆਈਡੀ ਦਾ ਨਵਾਂ ਵਿਚਾਰ ਪੇਸ਼ ਕੀਤਾ ਹੈ ਜਿਸ ਨੂੰ ਆਧਾਰ ਕਾਰਡ ਧਾਰਕ ਯੂਆਈਡੀਏਆਈ ਦੀ ਵੈੱਬਸਾਈਟ ਤੋੋੋਂ ਤਿਆਰ ਕਰ ਸਕਦਾ ਹੈ। ਇਸ ਨੂੰ ਸਿਮ ਵੈਰੀਫਿਕੇਸ਼ਨ ਅਤੇ ਹੋਰਨਾਂ ਕੰਮਾਂ ਲਈ 12 ਅੰਕਾਂ ਦੀ ਬਾਇਓਮੀਟਰਿਕ ਆਈਡੀ ਦੀ ਥਾਂ ਇਸਤੇਮਾਲ ਕੀਤਾ ਜਾ ਸਕੇਗਾ।
ਇਹ ਆਈਡੀ ਖਪਤਕਾਰ ਨੂੰ ਪ੍ਰਮਾਣਿਕਤਾ ਵੇਲੇ ਆਧਾਰ ਨੰਬਰ ਨਾ ਦੇਣ ਦਾ ਬਦਲ ਦੇਵੇਗੀ। ਵਰਚੂਅਲ ਆਈਡੀ 16 ਅੰਕਾਂ ਦਾ ਬੇਤਰਤੀਬ ਨੰਬਰ ਤੇ ਖਪਤਕਾਰ ਦੀ ਬਾਇਓਮੀਟਿ੍ਕਸ ’ਤੇ ਅਧਾਰਤ ਹੋਵੇਗੀ। ਇਸ ਨਾਲ ਕਿਸੇ ਵੀ ਏਜੰਸੀ ਜਿਵੇਂ ਮੋਬਾਈਲ ਕੰਪਨੀ, ਨੂੰ ਸੀਮਤ ਜਾਣਕਾਰੀ ਮਿਲੇਗੀ ਜਿਸ ਵਿੱਚ ਨਾਮ, ਪਤਾ ਅਤੇ ਫੋਟੋ ਸ਼ਾਮਲ ਹੈ, ਜੋ ਪ੍ਰਮਾਣਿਕਤਾ ਲਈ ਕਾਫ਼ੀ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਖਪਤਕਾਰ ਲੋੜ ਅਨੁਸਾਰ ਵਰਚੂਅਲ ਆਈਡੀਜ਼ ਤਿਆਰ ਕਰ ਸਕਦਾ ਹੈ। ਨਵੀਂ ਆਈਡੀ ਤਿਆਰ ਕਰਨ   ’ਤੇ ਪੁਰਾਣੀ ਆਪਣੇ ਆਪ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਯੂਆਈਡੀਏਆਈ ਨੇ ‘ਸੀਮਤ ਕੇਵਾਈਸੀ’ ਦਾ ਵਿਚਾਰ ਵੀ ਪੇਸ਼ ਕੀਤਾ ਹੈ ਜਿਸ ਤਹਿਤ ਸੇਵਾ ਦੇਣ ਵਾਲੀ ਅਧਿਕਾਰਤ ਏਜੰਸੀ ਨੂੰ ਖਪਤਕਾਰ ਦੀ ਲੋੜ ਅਨੁਸਾਰ ਅਤੇ ਸੀਮਤ ਜਾਣਕਾਰੀ ਹੀ ਮੁਹੱਈਆ ਕਰਾਈ ਜਾਵੇਗੀ।  ਆਧਾਰ ਜਾਰੀ ਕਰਨ ਵਾਲੀ ਏਜੰਸੀ 1 ਮਾਰਚ 2018 ਤੋਂ ਇਸ ਨੂੰ ਸਵੀਕਾਰਨਾ ਸ਼ੁਰੂ ਕਰ ਦੇਵੇਗੀ। ਅਤੇ 1 ਜੂਨ 2018 ਤੋਂ ਸਭਨਾਂ ਕੰਪਨੀਆਂ ਜੋ ਪ੍ਰਮਾਣਿਕਤਾ ਲਈ ਆਧਾਰ ਲੈਂਦੀਆਂ ਹਨ ਲਈ ਖਪਤਕਾਰ ਦੀ ਵਰਚੂਅਲ ਆਈਡੀ ਮੰਨਣਾ ਲਾਜ਼ਮੀ ਹੋਵੇਗਾ ਤੇ ਜਿਹੜੀਆਂ ਏਜੰਸੀਆਂ ਨਿਰਧਾਰਤ ਸਮੇਂ ਤਕ ਨਵੇਂ ਸਿਸਟਮ ਵਿੱਚ ਤਬਦੀਲ ਨਹੀਂ ਹੋਣਗੀਆਂ ਤੇ ਖਪਤਕਾਰ ਨੂੰ ਇਹ ਵਧੀਕ ਬਦਲ ਨਹੀਂ ਦੇਣਗੀਆਂ ਉਨ੍ਹਾਂ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਪ੍ਰਮਾਣਿਕਤਾ ਲਈ ਖਪਤਕਾਰ ਦਾ ਆਧਾਰ ਲੈਣ ਵਾਲੀਆਂ ਏਜੰਸੀਆਂ ਨੂੰ, ਖਪਤਕਾਰ ਰਾਹੀਂ ਵਰਚੂਅਲ ਆਈਡੀ ਤਿਆਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

Comments