Close
Menu

ਮੈਨੂੰ ਸਜ਼ਾ ਦਿਵਾਉਣ ’ਚ ਵਿਰੋਧੀ ਨਾਕਾਮ ਰਹਿਣਗੇ: ਸ਼ਰੀਫ਼

ਇਸਲਾਮਾਬਾਦ, 14 ਫਰਵਰੀ
ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਾਜ਼ ਸ਼ਰੀਫ਼ ਨੇ ਆਪਣੇ ਵਿਰੋਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਸਜ਼ਾ ਦਿਵਾਉਣ ’ਚ ਉਹ ਨਾਕਾਮ ਰਹਿਣਗੇ। ਪਨਾਮਾ ਦਸਤਾਵੇਜ਼ ਘੁਟਾਲੇ ’ਚ ਕੇਸ ਦਾ ਸਾਹਮਣਾ ਕਰ ਰਹੇ ਸ਼ਰੀਫ਼ ਅੱਜ 17ਵੀਂ ਵਾਰ ਜਵਾਬਦੇਹੀ ਅਦਾਲਤ ’ਚ ਪੇਸ਼ ਹੋਏ। ਉਨ੍ਹਾਂ ਨਾਲ ਧੀ ਮਰੀਅਮ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਵੀ ਹਾਜ਼ਰ ਸਨ। ਸੁਣਵਾਈ ਦੌਰਾਨ ਦੱਸਿਆ ਗਿਆ ਕਿ ਮਨੁੱਖੀ ਹੱਕਾਂ ਦੀ ਕਾਰਕੁਨ ਅਸਮਾ ਜਹਾਂਗੀਰ ਦੇ ਦੇਹਾਂਤ ਕਰਕੇ ਤਿੰਨ ਦਿਨ ਦੇ ਸੋਗ ਕਾਰਨ ਵਕੀਲ ਅਦਾਲਤਾਂ ’ਚ ਪੇਸ਼ ਨਹੀਂ ਹੋ ਰਹੇ। ਜੱਜ ਮੁਹੰਮਦ ਬਸ਼ੀਰ ਨੇ ਸੁਣਵਾਈ 15 ਫਰਵਰੀ ਲਈ ਮੁਲਤਵੀ ਕਰ ਦਿੱਤੀ।

Comments