Close
Menu

ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਪੰਜਾਬ ਦੀ ਚੜ੍ਹਤ

ਸੰਗਰੂਰ,  ਬਾਕਸਿੰਗ ਕਲੱਬ ਸੰਗਰੂਰ ਤੇ ਸੋਹੀਆਂ ਵੱਲੋਂ ਇੱਥੇ ਹੀਰੋਜ਼ ਸਟੇਡੀਅਮ ਵਿੱਚ ਕੈਸ਼ ਪ੍ਰਾਈਜ਼ ਬਾਕਸਿੰਗ ਓਪਨ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਛੇ ਰਾਜਾਂ ਦੇ ਕਰੀਬ 250 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਤਗ਼ਮੇ ਪੰਜਾਬ ਨੇ ਪੰਜ ਸੋਨੇ ਤੇ ਚਾਰ ਚਾਂਦੀ ਦੇ ਤਗ਼ਮੇ ਜਿੱਤੇ, ਜਦਕਿ ਰਾਜਸਥਾਨ ਅਤੇ ਹਰਿਆਣਾ ਨੇ ਦੋ-ਦੋ ਸੋਨ ਤਗ਼ਮੇ ਹਾਸਲ ਕੀਤੇ। 49 ਕਿਲੋ ਵਰਗ ਵਿੱਚ ਰਾਹੁਲ ਸਮਾਣਾ ਨੇ ਸੋਨਾ ਅਤੇ ਗੁਰਿਪੰਦਰ ਮੁਹਾਲੀ ਨੇ ਚਾਂਦੀ ਦਾ ਤਗ਼ਮਾ, 52 ਕਿਲੋ ਵਰਗ ਵਿੱਚ ਸਪਰਸ਼ ਮਸਤੂਆਣਾ ਨੇ ਸੋਨਾ ਅਤੇ ਸੰਜੇ ਸੋਨੀਪਤ ਨੇ ਚਾਂਦੀ ਦਾ ਤਗ਼ਮਾ, 56 ਕਿਲੋ ਵਰਗ ਵਿੱਚ ਰਵਿੰਦਰ ਰਾਜਸਥਾਨ ਨੇ ਸੋਨਾ ਅਤੇ ਜਸਪ੍ਰੀਤ ਪਟਿਆਲਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ 60 ਕਿਲੋ ਵਰਗ ਵਿੱਚ ਵਨਜੋਤ ਸੰਗਰੂਰ ਨੇ ਸੋਨਾ ਅਤੇ ਮਨੀਸ਼ ਮੁਹਾਲੀ ਨੇ ਚਾਂਦੀ ਦਾ ਤਗ਼ਮਾ ਜਦੋਂਕਿ 64 ਕਿਲੋ ਵਰਗ ਵਿੱਚ ਸਾਹਿਲ ਸੋਨੀਪਤ ਨੇ ਸੋਨਾ ਅਤੇ ਤੁਸ਼ੈਲ ਹਰਿਆਣਾ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। 69 ਕਿਲੋ ਵਰਗ ਵਿੱਚ ਕੁਲਵੀਰ ਰਾਜਸਥਾਨ ਨੇ ਸੋਨਾ ਤੇ ਕਰਨਵੀਰ ਪਟਿਆਲਾ ਨੇ ਚਾਂਦੀ ਅਤੇ 75 ਕਿਲੋ ਵਰਗ ਵਿੱਚ ਸੰਦੀਪ ਸਮਾਣਾ ਨੇ ਸੋਨਾ ਤੇ ਰੋਹਿਤ ਸੋਨੀਪਤ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ 81 ਕਿਲੋ ਵਰਗ ਵਿੱਚ ਗੁਰਪ੍ਰੀਤ ਅੰਮ੍ਰਿਤਸਰ ਨੇ ਸੋਨੇ ਦਾ ਤਗ਼ਮਾ, ਸੁਮਿਤ ਸੋਨੀਪਤ ਨੇ ਚਾਂਦੀ ਦਾ ਤਗ਼ਮਾ, 91 ਕਿਲੋ ਵਰਗ ਵਿੱਚ ਸਾਵਨ ਚੰਡੀਗੜ੍ਹ ਨੇ ਸੋਨਾ ਅਤੇ ਅਰੁਣ ਪੀਪੀ ਨੇ ਚਾਂਦੀ ਅਤੇ 91 ਤੋਂ ਵੱਧ ਵਰਗ ਵਿੱਚ ਅੰਕੁਸ਼ ਖੰਨਾ ਨੇ ਸੋਨੇ ਦਾ ਤਗ਼ਮਾ ਅਤੇ ਕਪਿਲ ਸੋਨੀਪਤ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਸੋਨੇ ਦਾ ਤਗ਼ਮਾ ਜੇਤੂਆਂ ਨੂੰ ਦਸ-ਦਸ ਹਜ਼ਾਰ ਰੁਪਏ ਅਤੇ ਚਾਂਦੀ ਦਾ ਤਗ਼ਮਾ ਜੇਤੂਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸੰਜੇ ਕੁਮਾਰ ਸੋਨੀਪਤ ਨੂੰ ਬਿਹਤਰੀਨ ਮੁੱਕੇਬਾਜ਼ ਵਜੋਂ ਮੋਟਰਸਾਈਕਲ ਅਤੇ ਮਨੀਸ਼ ਸ਼ਰਮਾ ਨੂੰ ਬੈਸਟ ਲੂਜ਼ਰ ਵਜੋਂ ਵਾਸ਼ਿੰਗ ਮਸ਼ੀਨ ਦੇ ਕੇ ਸਨਮਾਨਿਆ ਗਿਆ।

Comments