Close
Menu

ਬ੍ਰਾਊਨ ਜੇਕਰ ਬੇਸਕੂਰ ਸਾਬਤ ਹੁੰਦੇ ਹਨ ਤਾਂ ਲੱੜ ਸਕਦੇ ਹਨ ਚੋਣਾਂ : ਇਲੀਅਟ

ਓਨਟਾਰੀਓ — ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਦੀ ਉਮੀਦਵਾਰ ਕ੍ਰਿਸਟਾਈਨ ਇਲੀਅਟ ਨੇ ਕਿਹਾ ਹੈ ਕਿ ਜੇ ਪੀ. ਸੀ. ਪਾਰਟੀ ਦੇ ਸਾਬਕਾ ਆਗੂ ਪੈਟਿਰਕ ਬ੍ਰਾਊਨ ਜਿਸਮਾਨੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ‘ਚ ਜੇਕਰ ਬੇਕਸੂਰ ਸਾਬਤ ਹੁੰਦੇ ਹਨ ਤਾਂ ਉਹ ਪਾਰਟੀ ਵੱਲੋਂ ਅਗਲੀਆਂ ਚੋਣਾਂ ਲੱੜਣ ਦੇ ਯੋਗ ਹੋਣਗੇ। ਬ੍ਰਾਊਨ ਨੇ ਜਿਸਮਾਨੀ ਸੋਸ਼ਣ ਦੇ ਦੋਸ਼ ਲੱਗਣ ਮਗਰੋਂ ਪਿਛਲੇ ਮਹੀਨੇ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਇਸ ਬਾਰੇ ਕਾਨੂੰਨੀ ਲੜਾਈ ਲੱੜਣਗੇ।
ਇਲੀਅਟ ਪੀ. ਸੀ. ਪਾਰਟੀ ਦੀ ਲੀਡਰਸ਼ਿਪ ਦੇ 3 ਆਖਰੀ ਉਮੀਦਵਾਰਾਂ ‘ਚੋਂ ਇਕ ਹੈ, ਜਿਸ ਨੇ ਸਾਲਾਨਾ ਨੈੱਟਵਰਕਿੰਗ ਕਾਨਫਰੰਸ ਨੂੰ ਸੰਬੋਧਨ ਕੀਤਾ, ਪਰ ਇਲੀਅਟ ਇਕੱਲੀ ਉਮੀਦਵਾਰ ਹੈ, ਜਿਸ ਨੇ ਪੱਤਰਕਾਰ ਐਂਥਨੀ ਫੁਰੇ ਵੱਲੋਂ ਸਿੱਧੇ ਤੌਰ ‘ਤੇ ਪ੍ਰੈਟਿਕ ਬ੍ਰਾਊਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੱਤਾ।
ਜ਼ਿਕਰਯੋਗ ਹੈ ਕਿ ਇਲੀਅਟ ਪੀ. ਸੀ. ਪਾਰਟੀ ਦੀ ਲੀਡਰਸ਼ਿਪ ਲਈ ਤੀਜੀ ਵਾਰ ਯਤਨ ਕਰ ਰਹੀ ਹੈ। ਉਸ ਨੂੰ 2015 ‘ਚ ਪੈਟਰਿਕ ਬ੍ਰਾਊਨ ਅਤੇ 2009 ‘ਚ ਟਿਮ ਹੁਡੇਕ ਨੇ ਹਰਾਇਆ ਸੀ। ਇਲੀਅਟ ਨੇ ਕਿਹਾ ਕਿ ਬੀਤੇ ਸਮੇਂ ‘ਚ ਉਸ ਕੋਲ ਸਿਆਸੀ ਅਤੇ ਲੀਡਰਸ਼ਿਪ ਦੇ ਤਜ਼ਰਬੇ ਦੀ ਘਾਟ ਸੀ, ਜਿਸ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਉਸ ਕੋਲ ਦੂਜੇ ਉਮੀਦਵਾਰਾਂ ਨਾਲੋਂ ਵਧ ਤਜ਼ਰਬਾ ਹੈ। ਉਸ ਨੇ ਕਿਹਾ ਕਿ ਜੇ ਉਹ ਪਾਰਟੀ ਦੀ ਨੇਤਾ ਬਣਨ ‘ਚ ਕਾਮਯਾਬ ਹੋ ਜਾਂਦੀ ਹੈ ਤਾਂ ਸੂਬਾਈ ਚੋਣਾਂ ‘ਚ ਪਾਰਟੀ ਨੂੰ ਵੱਡੀ ਜਿੱਤ ਮਿਲੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਓਨਟਾਰੀਓ ਪੀ. ਸੀ. ਪਾਰਟੀ ਦੇ ਰਾਜ ‘ਚ ਹਰ ਇਕ ਵਿਅਕਤੀ ਕੋਲ ਆਪਣਾ ਘਰ ਹੋਵੇ।

Comments