Close
Menu

ਬਰੈਂਪਟਨ ’ਚ ਹੰਗਾਮਾ ਕਰਨ ਵਾਲੇ ਦੋ ਹੋਰ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਟੋਰਾਂਟੋ, ਦੋ ਕੁ ਹਫ਼ਤੇ ਪਹਿਲਾਂ ਬਰੈਂਪਟਨ ਦੇ ਸ਼ੈਰੀਡਨ ਕਾਲਜ ਲਾਗਲੇ ਪਲਾਜ਼ਾ ਵਿੱਚ ਦੋ ਧੜਿਆਂ ਦੀ ਲੜਾਈ ’ਚ ਸ਼ਾਮਲ ਸਮਝੇ ਜਾਂਦੇ ਦੋ ਹੋਰ ਪੰਜਾਬੀ ਨੌਜਵਾਨਾਂ ਵਾਵਨਜੀਤ ਸਿੰਘ (20) ਅਤੇ ਹਰਮਨਪ੍ਰੀਤ (19) ਨੂੰ ਕੱਲ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੀਤੀ 10 ਦਸੰਬਰ ਨੂੰ ਰਾਤ 11 ਕੁ ਵਜੇ ਹੋਈ ਇਸ ਲੜਾਈ ’ਚ 20-25 ਪੰਜਾਬੀ ਨੌਜਵਾਨਾਂ ਨੇ ਡਾਂਗਾਂ-ਸੋਟਿਆਂ ਨਾਲ ਜੰਮ ਕੇ ਹੰਗਾਮਾ ਕੀਤਾ ਸੀ ਜਿਸ ’ਚ 19 ਸਾਲ ਦੇ ਪੰਜਾਬੀ ਨੌਜਵਾਨ ਦੇ ਸੱਟਾਂ ਵੱਜੀਆਂ ਸਨ। ਹਫ਼ਤਾ ਪਹਿਲਾਂ ਅਪਰਾਧ ਸ਼ਾਖਾ ਨੇ ਗੁਰਪ੍ਰੀਤ (20), ਕਰਨਬੀਰ (22) ਅਤੇ ਹਰਬੀਰ (22) ਨੂੰ ਵੀ ਗ੍ਰਿਫ਼ਤਾਰ ਕਰ ਕੇ ਮਾਰ-ਕੁੱਟ ਦੇ ਕੇਸ ਪਾਏ ਸਨ। ਇਹ ਪੰਜ ਨੌਜਵਾਨ ਬਰੈਂਪਟਨ ’ਚ ਰਹਿੰਦੇ ਹਨ। ਇਸ ਲੜਾਈ ’ਚ ਪੰਜਾਬੀ ਪਾੜ੍ਹਿਆਂ ਦਾ ਨਾਂ ਬੋਲਿਆ ਸੀ। ਪੁਲੀਸ ਦੀ ਜਾਂਚ ਚੱਲ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸਰਕਾਰ ਅਤੇ ਪੁਲੀਸ ਚੌਕਸ ਹੋਈ ਸੀ। ਲੋਕਾਂ ਮੁਤਾਬਕ ‘ਪੱਕੇ ਹੋਣ’ ਦੇ ਮੰਤਵ ਨਾਲ ਆਏ ਰੱਜੇ-ਪੁੱਜੇ ਘਰਾਂ ਦੇ ‘ਵਿਗੜੇ ਕਾਕੇ’ ਇਥੋਂ ਦੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ।

Comments