Close
Menu

ਪੈਰਿਸ ‘ਚ ਵਿਅਕਤੀ ਨੇ ਕੀਤਾ ਚਾਕੂ ਨਾਲ ਹਮਲਾ, 6 ਜ਼ਖਮੀ

ਪੈਰਿਸ— ਉੱਤਰੀ ਪੈਰਿਸ ‘ਚ ਇਕ ਵਿਅਕਤੀ ਨੇ ਆਪਣੇ ਕੋਲ ਖੜੇ 6 ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਅਕਤੀ ਹਮਲੇ ਦੌਰਾਨ ਨਸ਼ੇ ‘ਚ ਸੀ।
ਗਾਰੇ ਦੂ ਨਾਰਜ ਸਟੇਸ਼ਨ ਦੇ ਉੱਤਰ ‘ਚ ਰਾਤ ਕਰੀਬ 11 ਵਜੇ ਇਹ ਘਟਨਾ ਵਾਪਰੀ। ਇਹ ਇਲਾਕਾ ਅਜਿਹੇ ਅਪਰਾਧਾਂ ਲਈ ਬਦਨਾਮ ਹੈ। ਪੈਰਿਸ ਦੀ ਇਕ ਨਿਊਜ਼ ਏਜੰਸੀ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਖਤਰੇ ਤੋਂ ਬਾਹਰ ਹਨ। ਪੁਲਸ ਨੇ ਦੱਸਿਆ ਕਿ ਹਮਲਾਵਰ ਨੂੰ 2 ਘੰਟੇ ਬਾਅਦ ਗੁਆਂਢ ਦੇ ਇਲਾਕੇ ‘ਚੋਂ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਨਸ਼ੇ ‘ਚ ਸੀ ਤੇ ਉਸ ਦੇ ਨੇੜੇਓਂ ਇਕ ਚਾਕੂ ਵੀ ਜ਼ਬਤ ਕੀਤਾ ਗਿਆ ਹੈ।

Comments