Close
Menu

ਜਲ ਸੈਨਾ ਅਫ਼ਸਰਾਂ ਨੂੰ ਦੱਖਣੀ ਮੁੰਬਈ ’ਚ ਨਹੀਂ ਮਿਲੇਗੀ ਜ਼ਮੀਨ: ਗਡਕਰੀ

ਮੁੰਬਈ, ਜਲ ਸੈਨਾ ਅਧਿਕਾਰੀਆਂ ਵੱਲੋਂ ਦੱਖਣੀ ਮੁੰਬਈ ਦੇ ਆਲੀਸ਼ਾਨ ਇਲਾਕੇ ’ਚ ਪਰਵਾਸ ਲਈ ਜ਼ਮੀਨ ਮੰਗਣ ’ਤੇ ਹੈਰਾਨੀ ਜਤਾਉਂਦਿਆਂ ਬੰਦਰਗਾਹਾਂ ਬਾਰੇ ਮੰਤਰੀ ਨਿਤੀਨ ਗਡਕਰੀ ਨੇ ਅੱਜ ਕਿਹਾ ਕਿ ਜਲ ਸੈਨਾ ਨੂੰ ਇਲਾਕੇ ’ਚ ਫਲੈਟ ਜਾਂ ਕੁਆਰਟਰ ਬਣਾਉਣ ਲਈ ਇਕ ਇੰਚ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ। ਸ੍ਰੀ ਗਡਕਰੀ ਨੇ ਕਿਹਾ,‘‘ਅਸਲ ’ਚ ਜਿਥੋਂ ਅਤਿਵਾਦੀ ਦਾਖ਼ਲ ਹੁੰਦੇ ਹਨ, ਜਲ ਸੈਨਾ ਅਧਿਕਾਰੀਆਂ ਨੂੰ ਉਸ ਸਰਹੱਦ ’ਤੇ ਹੋਣਾ ਚਾਹੀਦਾ ਹੈ। ਉਹ ਦੱਖਣੀ ਮੁੰਬਈ ’ਚ ਹੀ ਕਿਉਂ ਰਹਿਣਾ ਚਾਹੁੰਦੇ ਹਨ? ਉਹ (ਜਲ ਸੈਨਾ ਅਧਿਕਾਰੀ) ਮੇਰੇ ਕੋਲ ਪਲਾਟ ਮੰਗਣ ਲਈ ਆਏ ਸਨ। ਮੈਂ ਇਕ ਇੰਚ ਜ਼ਮੀਨ ਵੀ ਉਨ੍ਹਾਂ ਨੂੰ ਨਹੀਂ ਦੇਵਾਂਗਾ। ਕ੍ਰਿਪਾ ਕਰਕੇ ਦੁਬਾਰਾ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈ।’’ ਉਨ੍ਹਾਂ ਇਹ ਟਿੱਪਣੀ ਇਥੇ ਹੋਏ ਇਕ ਸਮਾਗਮ ਦੌਰਾਨ ਪੱਛਮੀ ਜਲ ਸੈਨਾ ਕਮਾਂਡ ਮੁਖੀ ਵਾਈਸ ਐਡਮਿਰਲ ਗਿਰੀਸ਼ ਲੂਥਰਾ ਦੀ ਹਾਜ਼ਰੀ ’ਚ ਆਖੀ। ਜਲ ਸੈਨਾ ਵੱਲੋਂ ਦੱਖਣੀ ਮੁੰਬਈ ਦੇ ਮਾਲਾਬਾਰ ਹਿੱਲ ’ਚ ਫਲੋਟਿੰਗ ਹੋਟਲ ਅਤੇ ਸੀਪਲੇਨ ਸੇਵਾ ਲਈ ਇਜਾਜ਼ਤ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਸ੍ਰੀ ਗਡਕਰੀ ਨੇ ਜਨਤਕ ਤੌਰ ’ਤੇ ਆਪਣੀ ਨਰਾਜ਼ਗੀ       ਪ੍ਰਗਟਾਈ ਹੈ। ਸ੍ਰੀ ਗਡਕਰੀ ਨੇ ਕਿਹਾ,‘‘ਹਰ ਕੋਈ ਦੱਖਣੀ ਮੁੰਬਈ ਦੀ ਮੁੱਖ ਜ਼ਮੀਨ ’ਤੇ ਫਲੈਟ ਅਤੇ ਕੁਆਰਟਰ ਬਣਾਉਣਾ ਚਾਹੁੰਦਾ ਹੈ।  

Comments