Close
Menu

ਗੁਜਰਾਤ: ਰਾਹੁਲ ਵੱਲੋਂ ਸੁਨਹਿਰੀ ਭਵਿੱਖ ਦਾ ਵਾਅਦਾ

ਅੰਜਰ (ਗੁਜਰਾਤ), 
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਉਹ  ਆਪਣੇ ਭਾਸ਼ਣਾਂ ਵਿੱਚ ਜ਼ਿਆਦਾਤਰ ਕਾਂਗਰਸ ਬਾਰੇ ਹੀ ਗੱਲ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਗੁਜਰਾਤ ਦੇ ਭਵਿੱਖ ਲਈ ਯੋਜਨਾਵਾਂ ਹੀ ਨਹੀਂ ਹਨ। ਰਾਹੁਲ ਗਾਂਧੀ ਨੇ ਗੁਜਰਾਤ ਦੇ ਲੋਕਾਂ ਨੂੰ ‘ਸੁਨਹਿਰੀ ਭਵਿੱਖ’ ਦਾ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਗੁਜਰਾਤ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇਹ ਜੀਐਸਟੀ (‘ਗੱਬਰ ਸਿੰਘ ਟੈਕਸ’) ਅਤੇ ਨੋਟਬੰਦੀ ਜਿਹੇ ਫ਼ੈਸਲੇ ਨਹੀਂ ਲਵੇਗੀ। ਉਨ੍ਹਾਂ ਜ਼ਿਲ੍ਹਾ ਕੱਛ ਦੇ ਅੰਜਰ ਵਿਖੇ ਰੈਲੀ ਦੌਰਾਨ ਕਿਹਾ,‘‘ਕੱਲ੍ਹ, ਮੈਂ ਮੋਦੀ ਜੀ ਦਾ ਭਾਸ਼ਣ ਸੁਣਿਆ। ਮੈਂ ਵੇਖਿਆ ਕਿ ਮੋਦੀ ਜੀ ਨੇ ਆਪਣੇ ਭਾਸ਼ਣ ਦੇ 60 ਫ਼ੀਸਦੀ ਹਿੱਸੇ ’ਚ ਕਾਂਗਰਸ ਤੇ ਮੇਰੇ ਬਾਰੇ ਹੀ ਬੋਲਿਆ… ਕਿ ਕਾਂਗਰਸ ਇਹ ਹੈ, ਕਾਂਗਰਸ ਉਹ ਹੈ।’’ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣ ਨਾ ਤਾਂ ਭਾਜਪਾ ਬਾਰੇ ਹੈ ਤੇ ਨਾ ਹੀ ਕਾਂਗਰਸ ਬਾਰੇ, ਨਾ ਹੀ ਇਹ ਨਰਿੰਦਰ ਮੋਦੀ ਜਾਂ ਉਨ੍ਹਾਂ ਬਾਰੇ ਹੈ। ਇਹ ਚੋਣ ਸਿਰਫ਼ ਇੱਕ ਚੀਜ਼ ਬਾਰੇ ਹੈ ਤੇ ਇਹ ਹੈ ਗੁਜਰਾਤ ਦੇ ਲੋਕਾਂ ਦਾ ਭਵਿੱਖ।

Comments