Close
Menu

ਗਾਸਕੇਟ ਤੋਂ ਪਹਿਲੇ ਮੈਚ ’ਚ ਹੀ ਹਾਰਿਆ ਨਾਡਾਲ

ਮੈਲਬਰਨ,10 ਜਨਵਰੀ
ਦੁਨੀਆਂ ਦੇ ਨੰਬਰ ਇੱਕ ਖਿਡਾਰੀ ਰਾਫੇਲ ਨਾਡਾਲ ਕੂਯੌਂਗ ਕਲਾਸਿਕ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਰਿਚਰਡ ਗਾਸਕੇਟ ਤੋਂ 4 6, 5 7 ਨਾਲ ਹਾਰ ਗਿਆ ਪਰ ਉਸ ਨੇ ਗੋਡੇ ਦੀ ਸੱਟ ਵਿੱਚੋਂ ਉਭਰਨ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਨਾਡਾਲ ਪਿਛਲੇ ਸਾਲ ਸੱਟਾਂ ਨਾਲ ਜੂਝ ਰਿਹਾ ਸੀ, ਇਸ ਕਾਰਨ ਉਹ ਬ੍ਰਿਸਬਨ ਇੰਟਰਨੈਸ਼ਨਲ ਵਿੱਚ ਵੀ ਨਹੀ ਖੇਡ ਸਕਿਆ। ਸਿੱਧੇ ਸੈੱਟਾਂ ਵਿੱਚ ਹਾਰਨ ਦੇ ਬਾਵਜੂਦ ਰਾਫਾ ਨੇ ਕਿਹਾ ਕਿ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਸਟਰੇਲਿਆਈ ਓਪਨ ਦੇ ਲਈ ਉਹ ਸਖਤ ਮਿਹਲਤ ਕਰਦੇ ਰਹਿਣਗੇ। ਉਸਨੇ ਕਿਹਾ ਕਿ ਆਸਟਰੇਲੀਆ ਆ ਕੇ ਉਸ ਨੂੰ ਬਹੁਤ ਚੰਗਾ ਲੱਗਿਆ। ਪਿਛਲਾ ਸਾਲ ਬਹੁਤ ਚੰਗਾ ਨਈ ਰਿਹਾ, ਮੈਂ ਤਿਆਰੀ ਦੇਰ ਨਾਲ ਸ਼ੁਰੂ ਕੀਤੀ ਪਰ ਹੁਣ ਮੈੀ ਕਾਫੀ ਪਹਿਲਾਂ ਆ ਗਿਆ ਹਾਂ। ਇੱਕ ਮੈਚ ਖੇਡ ਕੇ ਚੰਗਾ ਲੱਗਿਆ। ਮੈਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗ ਗਿਆ ਹੈ।

Comments