Close
Menu

ਖੁਦ ਦੇ ਦੋਸ਼ਾਂ ਦੇ ਜਾਲ ‘ਚ ਫਸ ਸਕਦੀ ਹੈ ਆਮਿਰ ਖਾਨ ਦੀ ਆਨਸਕ੍ਰੀਨ ਬੇਟੀ

ਮੁੰਬਈ— ਫਲਾਈਟ ਵਿਚ ਨਾਲ ਯਾਤਰਾ ਕਰ ਰਹੇ ਯਾਤਰੀ ‘ਤੇ ਛੇੜਖਾਨੀ ਦਾ ਦੋਸ਼ ਲਾਉਣ ਵਾਲੀ ਆਮਿਰ ਖਾਨ ਦੀ ਆਨਸਕ੍ਰੀਨ ਬੇਟੀ ਤੇ ‘ਦੰਗਲ’ ਫਿਲਮ ਦੀ ਅਦਾਕਾਰਾ ਜ਼ਾਇਰਾ ਵਸੀਮ ਦੋਸ਼ਾਂ ਦੇ ਜਾਲ ਵਿਚ ਖੁਦ ਵੀ ਫਸਦੀ ਜਾ ਰਹੀ ਹੈ। ਦੋਸ਼ੀ ਵਿਕਾਸ ਸਚਦੇਵਾ ਬੇਸ਼ੱਕ ਇਸ ਸਮੇਂ ਪੁਲਸ ਦੀ ਹਿਰਾਸਤ ਵਿਚ ਹੈ ਪਰ ਘਟਨਾ ਵਾਲੇ ਦਿਨ ਦੀ ਗੱਲ ਕਰੀਏ ਤਾਂ ਹਾਲਾਤ ਕੁਝ ਹੋਰ ਹੀ ਕਹਿੰਦੇ ਹਨ। ਵਿਕਾਸ ਦੀ ਪਤਨੀ ਦਿਵਿਆ ਸਚਦੇਵਾ ਦਾ ਕਹਿਣਾ ਹੈ ਕਿ ਇਹ ਸਭ ਜ਼ਾਇਰਾ ਨੇ ਪਬਲੀਸਿਟੀ ਪਾਉਣ ਲਈ ਕੀਤਾ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਨਿਰਦੋਸ਼ ਹੈ, ਜੇਕਰ ਜ਼ਾਇਰਾ ਨਾਲ ਕੁਝ ਗਲਤ ਹੋ ਰਿਹਾ ਸੀ ਤਾਂ ਉਸ ਨੇ ਜਹਾਜ਼ ਵਿਚ ਰੌਲਾ ਕਿਉਂ ਨਹੀਂ ਪਾਇਆ। ਦਿਵਿਆ ਨੇ ਦੱਸਿਆ ਕਿ ਮੇਰੇ ਪਤੀ ਦਿੱਲੀ ਤੋਂ ਮੁੰਬਈ ਆ ਰਹੇ ਸਨ। ਉਨ੍ਹਾਂ ਦੇ ਮਾਮਾ ਜੀ ਦਾ ਦਿਹਾਂਤ ਹੋ ਗਿਆ ਸੀ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਸਨ। ਉਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਉਹ ਸੌਣਾ ਚਾਹੁੰਦੇ ਸਨ। ਯਾਤਰਾ ਕਰ ਰਹੇ ਇਕ ਹੋਰ ਯਾਤਰੀ ਨੇ ਵੀ ਕਿਹਾ ਹੈ ਕਿ ਵਿਕਾਸ ਨੇ ਪੈਰ ਆਰਮਰੈਸਟ ‘ਤੇ ਰੱਖੇ ਸਨ, ਨਾ ਕਿ ਜ਼ਾਇਰਾ ਦੀ ਪਿੱਠ ‘ਤੇ। ਉਸ ਨੇ ਕਿਹਾ ਕਿ ਜ਼ਾਇਰਾ ਦੀ ਮਾਂ ਵੀ ਉਸ ਦੇ ਨਾਲ ਸੀ। ਜੇਕਰ ਅਜਿਹਾ ਹੋ ਰਿਹਾ ਸੀ ਤਾਂ 2 ਘੰਟਿਆਂ ਦੇ ਸਫਰ ਵਿਚ ਉਸ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ।

Comments