Close
Menu

ਉੱਤਰ ਕੋਰੀਆ ਵਿੰਟਰ ਓਲੰਪਿਕ ਦੇ ਲਈ 22 ਐਥਲੀਟਾਂ ਨੂੰ ਦੱਖਣ ਕੋਰੀਆ ਭੇਜੇਗਾ

ਸੋਲ — ਉੱਤਰ ਕੋਰੀਆ ਅਗਲੇ ਮਹੀਨੇ ਫਰਵਰੀ ਵਿੱਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਲਈ ਤਿੰਨ ਖੇਡਾਂ ਵਿੱਚ ਹਿੱਸਾ ਲੈਣ ਲਈ ਆਪਣੇ 22 ਐਥਲੀਟਾਂ ਨੂੰ ਦੱਖਣ ਕੋਰੀਆ ਭੇਜੇਗਾ । ਵਿੰਟਰ ਓਲੰਪਿਕ ਦੱਖਣ ਕੋਰੀਆ ਦੇ ਪਯੋਂਗਯਾਂਗ ਵਿੱਚ 9 ਤੋਂ 27 ਫਰਵਰੀ ਤੱਕ ਖੇਡੇ ਜਾਣਗੇ । 

ਇਸ ਤੋਂ ਪਹਿਲਾਂ ਦੋਵੇਂ ਦੇਸ਼ ਪਿਛਲੇ ਦੋ ਸਾਲਾਂ ਵਿੱਚ ਪਹਿਲੀ ਵਾਰ ਇੱਕ ਉੱਚ ਪੱਧਰੀ ਬੈਠਕ ਲਈ ਰਾਜ਼ੀ ਹੋਏ ਸਨ । ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਸ਼ਨੀਵਾਰ ਨੂੰ ਸਵਿਟਜ਼ਰਲੈਂਡ ਵਿੱਚ ਇਹ ਉੱਚ ਪੱਧਰੀ ਬੈਠਕ ਆਯੋਜਿਤ ਕੀਤੀ ਸੀ ਜਿਸ ਵਿੱਚ ਦੱਖਣ ਕੋਰੀਆ ਵਿੱਚ ਹੋਣ ਵਾਲੀਆਂ ਸਰਦ ਰੁੱਤ ਖੇਡਾਂ ਲਈ ਉੱਤਰ ਕੋਰੀਆ ਦੀ ਭਾਗੀਦਾਰੀ ਉੱਤੇ ਚਰਚਾ ਕਰਨਾ ਸੀ ।   

ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਕ ਨੇ ਐਲਾਨ ਕੀਤਾ ਹੈ ਕਿ ਦੋਵੇਂ ਦੇਸ਼ ਨੌਂ ਫਰਵਰੀ ਨੂੰ ਹੋਣ ਵਾਲੇ ਉਦਘਾਟਨ ਸਮਾਰੋਹ ਵਿੱਚ ਇਕੱਠੇ ਮਾਰਚ ਕਰਨਗੇ । ਬਾਕ ਨੇ ਦੋਨਾਂ ਦੇਸ਼ਾਂ ਵਿਚਾਲੇ ਹੋਏ ਇਸ ਸਮੱਝੌਤੇ ਨੂੰ ਲੰਮੀ ਯਾਤਰਾ ਵਿੱਚ ਮੀਲ ਦਾ ਪੱਥਰ ਦੱਸਿਆ ਹੈ । ਉਨ੍ਹਾਂ ਨੇ ਕਿਹਾ ਕਿ ਉੱਤਰ ਅਤੇ ਦੱਖਣ ਕੋਰੀਆ ਖੇਡ ਦੇ ਮੈਦਾਨ ਵਿੱਚ ਸੰਯੁਕਤ ਔਰਤਾਂ ਦੀ ਆਈਸ ਹਾਕੀ ਟੀਮ ਨੂੰ ਇਕੱਠੇ ਉਤਾਰਨਗੇ । ਉੱਤਰ ਕੋਰੀਆ ਦੇ ਖਿਡਾਰੀ ਸਕੇਟਿੰਗ ਅਤੇ ਸਕੀਇੰਗ ਵਿੱਚ ਵੀ ਹਿੱਸਾ ਲੈਣਗੇ । ਦੋਵੇਂ ਦੇਸ਼ ਪਹਿਲਾਂ ਤੋਂ ਹੀ ਸੰਯੁਕਤ ਕੋਰੀਆਈ ਝੰਡੇ ਦੇ ਹੇਠਾਂ ਮੁਕਾਬਲੇ ਲਈ ਸਹਿਮਤ ਹੋ ਚੁੱਕੇ ਹਨ ।

Comments