Close
Menu

ਅਲਪਾਈਨ ਸਕੀਇੰਗ ਵਿੱਚ ਫਰਾਂਸ ਦਾ ਸੋਕਾ ਖ਼ਤਮ

ਪਿਓਂਗਯਾਂਗ, 14 ਫਰਵਰੀ
ਵਿਕਟਰ ਮਫੈਟ ਜੈਨਡੇਟ ਨੇ ਫਰਾਂਸ ਦਾ ਸਰਦ ਰੁੱਤ ਓਲੰਪਿਕ ਵਿੱਚ ਪੁਰਸ਼ ਅਲਪਾਈਨ ਸਕੀਇੰਗ ਮੁਕਾਬਲੇ ਵਿੱਚ ਤਗ਼ਮੇ ਦਾ 70 ਸਾਲ ਦਾ ਸੋਕਾ ਅੱਜ ਖ਼ਤਮ ਕਰ ਦਿੱਤਾ ਹੈ। ਮਫ਼ੈਟ ਜੈੱਨਡੇਟ ਨੇ ਪੁਰਸ਼ ਅਲਪਾਈਨ ਸਕੀਇੰਗ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਜੋ ਇਸ ਮੁਕਾਬਲੇ ਵਿੱਚ 1948 ਵਿੱਚ ਹੈਨਰੀ ਓਰੇਲਰ ਦੇ ਸੋਨੇ ਅਤੇ ਜੇਮਜ਼ ਕੋਟੇਟ ਦੇ ਕਾਂਸੇ ਦਾ ਤਗ਼ਮਾ ਜਿੱਤਣ ਬਾਅਦ ਫਰਾਂਸ ਦਾ ਪਹਿਲਾ ਤਗ਼ਮਾ ਹੈ। ਆਪਣੀ ਇਸ ਸਫਲਤਾ ਤੋਂ ਬਾਅਦ ਜੈੱਨਡੇਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਕਾਫ਼ੀ ਲੰਮੀ ਉਡੀਕ ਸੀ। ਮੇਰਾ ਹਮੇਸ਼ਾ ਤੋਂ ਸਕੀਇੰਗ ਚੈਂਪੀਅਨ ਬਣਨ ਦਾ ਸੁਫ਼ਨਾ ਸੀ। ਪਰ ਮੈਂ ਕਦੇ ਓਲੰਪਿਕ ਤਗ਼ਮੇ ਬਾਰੇ ਨਹੀਂ ਸੋਚਿਆ ਸੀ। ਮੈਂ ਬਹੁਤ ਖ਼ੁਸ਼ ਹਾਂ।’’ 

Comments