Close
Menu

ਅਰਬ ਲੀਗ ਦੇ ਮੁਖੀ ਨੇ ਸਾਲੇਹ ਦੇ ਕਤਲ ਤੋਂ ਬਾਅਦ ਹੂਥੀ ਬਾਗੀਆਂ ਦੀ ਕੀਤੀ ਨਿੰਦਿਆ

ਕਾਹਿਰਾ – ਅਰਬ ਲੀਗ ਦੇ ਮੁਖੀ ਅਹਿਮਦ ਅਬੁਲ ਗੈਤ ਨੇ ਯਮਨ ਦੇ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਨੂੰ ਕਤਲ ਕਰਨ ਦੀ ਨਿੰਦਿਆ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਹੂਥੀ ਬਾਗੀਆਂ ਦੇ ਅਪਰਾਧਕ ਰਵੱਈਏ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਸੁਚੇਤ ਕੀਤਾ ਕਿ ਸਾਲੇਹ ਨੂੰ ਕਤਲ ਕਰਨ ਤੋਂ ਬਾਅਦ ਯਮਨ ਵਿਚ ਸੁਰੱਖਿਆ ਹਾਲਾਤ ਹੋਰ ਭਿਆਨਕ ਹੋ ਸਕਦੇ ਹਨ। ਹੂਥੀ ਬਾਗੀਆਂ ਨੇ ਸਾਲੇਹ ਨੂੰ ਕਤਲ ਕੀਤਾ ਹੈ। ਸਾਲੇਹ ਨੇ 2014 ਵਿਚ ਹੂਥੀ ਬਾਗੀਆਂ ਨਾਲ ਹੱਥ ਮਿਲਾ ਲਿਆ ਸੀ, ਜਦੋਂ ਉਨ੍ਹਾਂ ਨੇ ਦੇਸ਼ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ ਸੀ।

Comments