Close
Menu

ਅਦਾਲਤਾਂ ’ਚ ਅਨੁਸ਼ਾਸਨ ਲਈ ਸੀਸੀਟੀਵੀ ਕੈਮਰੇ ਲਾਉਣੇ ਜ਼ਰੂਰੀ: ਸੁਪਰੀਮ ਕੋਰਟ

ਨਵੀਂ ਦਿੱਲੀ, 14 ਫਰਵਰੀ
ਸੁਪਰੀਮ ਕੋਰਟ ਨੇ ਅਦਾਲਤਾਂ ਤੇ ਟ੍ਰਿਬਿਊਨਲਾਂ ’ਚ ਸੀਸੀਟੀਵੀ ਕੈਮਰੇ ਲਾਉਣ ਦੇ ਫਾਇਦੇ ਗਿਣਾਉਂਦਿਆਂ 26/11 ਦੇ ਮੰਬਈ ਹਮਲਿਆਂ ਤੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ’ਚ 2016 ਨੂੰ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਨਿਆਇਕ ਪ੍ਰਕਿਰਿਆ ’ਚ ਅਨੁਸ਼ਾਸਨ, ਸੁਰੱਖਿਆ ਤੇ ਨਿਗਰਾਨੀ ਚਾਹੁੰਦੇ ਹਨ।
ਜਸਟਿਸ ਆਦਰਸ਼ ਗੋਇਲ ਤੇ ਜਸਟਿਸ ਯੂ.ਯੂ. ਲਲਿਤ ’ਤੇ ਆਧਾਰਤ ਬੈਂਚ ਨੇ ਵਿਕਟੋਰੀਆ ਟਰਮਿਨਲ ਰੇਲਵੇ ਸਟੇਸ਼ਨ ’ਤੇ ਸੀਸੀਟੀਵੀ ਕੈਮਰੇ ’ਚ ਰਿਕਾਰਡ ਹੋਈ ਦੋਸ਼ੀ ਅਜ਼ਮਲ ਕਸਾਬ ਦੀ ਤਸਵੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਇਹੀ ਉਸ ਲਈ ਨੁਕਸਾਨਦਾਇਕ ਸਾਬਤ ਹੋਈ ਸੀ। ਅਦਾਲਤ ਨੇ ਇਸੇ ਤਰ੍ਹਾਂ ਨਾਗਪੁਰ ’ਚ 11 ਫਰਵਰੀ 2002 ਨੂੰ ਅਦਾਲਤੀ ਕੰਪਲੈਕਸ ’ਚ ਹੀ ਸਵਪਨਿਲ ਉਰਫ਼ ਪਿੰਟੂ ਸ਼ਿਕਰੇ ਦੇ ਕੁੱਟ ਕੁੱਟ ਕੇ ਕਤਲ ਕੀਤੇ ਜਾਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਬੈਂਚ ਨੇ ਕੌਮੀ ਗਰੀਨ ਟ੍ਰਿਬਿਊਨਲ, ਆਮਦਨ ਕਰ ਅਪੀਲੀ ਟ੍ਰਿਬਿਊਨ ਅਤੇ ਕੌਮੀ ਕੰਪਨੀ ਕਾਨੂੰਨ ਟ੍ਰਿਬਿਊਨਲ ਸਮੇਤ ਕਈ ਟ੍ਰਿਬਿਊਨਲਾਂ ’ਚ ਸੀਸੀਟੀਵੀ ਕੈਮਰੇ ਲਾਉਣ ਦੇ ਕੰਮ ਦੀ ਸ਼ਲਾਘਾ ਕੀਤੀ। ਬੈਂਚ ਨੇ ਕਿਹਾ, ‘ਅਸੀਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਦਾਲਤਾਂ ’ਚ ਅਨੁਸ਼ਾਸਨ, ਸੁਰੱਖਿਆ ਤੇ ਚੌਕਸੀ ਚਾਹੁੰਦੇ ਹਾਂ।

Comments