Close
Menu

Category: Sports

ਪੀਬੀਐਲ: ਮਾਰਿਨ ਤੇ ਸਿੰਧੂ ਵਿਚਾਲੇ ਮੁਕਾਬਲਾ ਅੱਜ

ਹੈਦਰਾਬਾਦ,ਰੀਓ ਓਲੰਪਿਕ ਦੀਆਂ ਫਾਈਨਲਿਸਟ ਭਾਰਤੀ ਸਟਾਰ ਪੀ.ਵੀ. ਸਿੰਧੂ ਅਤੇ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਸਪੇਨ ਦੀ ਕੈਰੋਲੀਨਾ ਮਾਰਿਨ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐਲ) ਦੇ ਦੂਜੇ ਸੀਜ਼ਨ ਵਿੱਚ ਐਤਵਾਰ ਨੂੰ ਉਦਘਾਟਨੀ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਪੀਬੀਐਲ ਵਿੱਚ ਉਦਘਾਟਨੀ ਮੁਕਾਬਲਾ ਹੈਦਰਾਬਾਦ ਹੰਟਰਜ਼ ਅਤੇ ਚੇਨਈ ਸਮੈਸ਼ਰਜ਼ ਵਿਚਕਾਰ ਹੋਵੇਗਾ। ਮਾਰਿਨ ਹੈਦਰਾਬਾਦ, ਜਦੋਂ ਕਿ ਸਿੰਧੂ ਚੇਨਈ ਵੱਲੋਂ ਖੇਡੇਗੀ। ਨੰਬਰ ਦੋ … Continue reading “ਪੀਬੀਐਲ: ਮਾਰਿਨ ਤੇ ਸਿੰਧੂ ਵਿਚਾਲੇ ਮੁਕਾਬਲਾ ਅੱਜ”

ਆਸਟਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਤੇ 18 ਦੌੜਾਂ ਨਾਲ ਹਰਾਇਆ

ਮੈਲਬਰਨ, ਮਿਸ਼ੇਲ ਸਟਾਰਕ ਵੱਲੋਂ ਬੱਲੇ ਅਤੇ ਗੇਂਦ ਨਾਲ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਦੇ ਆਖਰੀ ਦਿਨ ਅੱਜ ਇੱਥੇ ਪਾਕਿਸਤਾਨ ਨੂੰ ਪਾਰੀ ਅਤੇ 18 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਤੇਜ਼ ਗੇਂਦਬਾਜ਼ ਸਟਾਰਕ ਨੇ ਰਿਕਾਰਡ ਸੱਤ ਛੱਕਿਆਂ ਦੀ ਮਦਦ ਨਾਲ … Continue reading “ਆਸਟਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਤੇ 18 ਦੌੜਾਂ ਨਾਲ ਹਰਾਇਆ”

ਦੱਖਣੀ ਅਫਰੀਕਾ ਵੱਲੋਂ ਸ੍ਰੀਲੰਕਾ ਨੂੰ 206 ਦੌੜਾਂ ਨਾਲ ਮਾਤ

ਪੋਰਟ ਅਲਿਜ਼ਾਬੈਥ, ਦੱਖਣੀ ਅਫਰੀਕਾ ਨੇ ਆਪਣੇ ਤੇਜ਼ ਗੇਂਦਬਾਜ਼ਾਂ ਦੇ ਦਮ ’ਤੇ ਸ੍ਰੀਲੰਕਾ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਸ਼ੁੱਕਰਵਾਰ ਨੂੰ 206 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾ ਲਈ ਹੈ। ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ 488 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦਾ ਪਿੱਛਾ ਕਰਦਿਆਂ … Continue reading “ਦੱਖਣੀ ਅਫਰੀਕਾ ਵੱਲੋਂ ਸ੍ਰੀਲੰਕਾ ਨੂੰ 206 ਦੌੜਾਂ ਨਾਲ ਮਾਤ”

ਅਨੁਸ਼ਕਾ ਨਾਲ ਮੰਗਣੀ ਨਹੀਂ ਕੀਤੀ: ਕੋਹਲੀ

ਨਵੀਂ ਦਿੱਲੀ, ਭਾਰਤੀ ਟੈਸਟ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਮੀਡੀਆ ’ਚ ਲਗਾਤਾਰ ਉਸ ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਮੰਗਣੀ ਨੂੰ ਲੈ ਕੇ ਚੱਲ ਰਹੀਆਂ ਕਿਆਸਰਾਈਆਂ ਦਾ ਭੋਗ ਪਾਉਂਦਿਆਂ ਕਿਹਾ ਹੈ ਕਿ ਉਸ ਨੇ ਤੇ ਅਨੁਸ਼ਕਾ ਨੇ ਮੰਗਣੀ ਨਹੀਂ ਕੀਤੀ ਹੈ। ਕੋਹਲੀ ਨੇ ਟਵੀਟ ਕੀਤਾ ਕਿ ਉਸ ਨੇ ਤੇ ਅਨੁਸ਼ਕਾ ਨੇ ਮੰਗਣੀ ਨਹੀਂ ਕੀਤੀ ਅਤੇ ਜੇਕਰ ਉਨ੍ਹਾਂ … Continue reading “ਅਨੁਸ਼ਕਾ ਨਾਲ ਮੰਗਣੀ ਨਹੀਂ ਕੀਤੀ: ਕੋਹਲੀ”

ਨਿਊਜ਼ੀਲੈਂਡ ਨੇ ਬੰਗਲਾਦੇਸ਼ ਤੋਂ ਇੱਕ ਰੋਜ਼ਾ ਮੈਚਾਂ ਦੀ ਲੜੀ ਜਿੱਤੀ

ਨੇਲਸਨ,  ਨੀਲ ਬਰੂਮ ਦੇ ਪਹਿਲੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ’ਚ ਅੱਜ ਬੰਗਲਾਦੇਸ਼ ਨੂੰ 67 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਲੜੀ ’ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਰੂਮ ਦੀਆਂ ਨਾਬਾਦ 109 ਦੌੜਾਂ ਦੀ ਮਦਦ ਨਾਲ 251 ਦੌੜਾਂ ਬਣਾਈਆਂ। ਇਸ ਦੇ … Continue reading “ਨਿਊਜ਼ੀਲੈਂਡ ਨੇ ਬੰਗਲਾਦੇਸ਼ ਤੋਂ ਇੱਕ ਰੋਜ਼ਾ ਮੈਚਾਂ ਦੀ ਲੜੀ ਜਿੱਤੀ”

ਆਸਟਰੇਲੀਆ ਦੀ ਪਾਕਿਸਤਾਨ ’ਤੇ 22 ਦੌੜਾਂ ਦੀ ਲੀਡ

ਮੈਲਬਰਨ,  ਕਪਤਾਨ ਸਟੀਵ ਸਮਿਥ ਦੇ 17ਵੇਂ ਟੈਸਟ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਮੀਂਹ ਕਾਰਨ ਪ੍ਰਭਾਵਿਤ ਹੋ ਰਹੇ ਦੂਜੇ ਕ੍ਰਿਕਟ ਟੈਸਟ ਮੈਚ ’ਚ ਅੱਜ ਪਾਕਿਸਤਾਨ ’ਤੇ 22 ਦੌੜਾਂ ਦੀ ਮਾਮੂਲੀ ਲੀਡ ਬਣਾ ਲਈ ਹੈ। ਸਮਿਥ ਨੇ ਇਸ ਸਾਲ ’ਚ ਚੌਥਾ ਟੈਸਟ ਸੈਂਕੜਾ ਬਣਾਇਆ ਹੈ।  ਆਸਟਰੇਲੀਆ ਨੇ ਛੇ ਵਿਕਟਾਂ ’ਤੇ 465 ਦੌੜਾਂ ਬਣਾ ਲਈਆਂ ਹਨ। ਇਸ … Continue reading “ਆਸਟਰੇਲੀਆ ਦੀ ਪਾਕਿਸਤਾਨ ’ਤੇ 22 ਦੌੜਾਂ ਦੀ ਲੀਡ”

ਨੌਜਵਾਨ ਖਿਡਾਰੀਆਂ ਲਈ ਸ਼ਾਨਦਾਰ ਮੰਚ ਹੈ ਓਮਨਾਥ ਸੂਦ ਟੂਰਨਾਮੈਂਟ: ਸਹਿਵਾਗ

ਨਵੀਂ ਦਿੱਲੀ,  ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਿਰੇਂਦਰ ਸਹਿਵਾਗ ਨੇ ਪਿਛਲੇ 25 ਸਾਲਾਂ ’ਚ ਕਈ ਕ੍ਰਿਕਟਰਾਂ ਨੂੰ ਸ਼ੁਰੂਆਤੀ ਪਛਾਣ ਦੇਣ ਵਾਲੇ ਓਮਨਾਥ ਸੂਦ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਨੌਜਵਾਨ ਖਿਡਾਰੀਆਂ ਲਈ ਸਰਵੋਤਮ ਮੰਚ ਕਰਾਰ ਦਿੱਤਾ। ਰਾਣੀ ਬਾਗ ਦੇ ਰੇਲਵੇ ਮੈਦਾਨ ’ਚ 1990 ’ਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਇਸ ਟੂਰਨਾਮੈਂਟ … Continue reading “ਨੌਜਵਾਨ ਖਿਡਾਰੀਆਂ ਲਈ ਸ਼ਾਨਦਾਰ ਮੰਚ ਹੈ ਓਮਨਾਥ ਸੂਦ ਟੂਰਨਾਮੈਂਟ: ਸਹਿਵਾਗ”

ਦੂਜਾ ਟੈਸਟ: ਅਜ਼ਹਰ ਦੇ ਦੋਹਰੇ ਸੈਂਕੜੇ ਦੇ ਜਵਾਬ ’ਚ ਵਾਰਨਰ ਦਾ ਸੈਂਕੜਾ

ਮੈਲਬਰਨ, ਪਾਕਿਸਤਾਨ ਦੇ ਬੱਲੇਬਾਜ਼ ਅਜ਼ਹਰ ਅਲੀ ਦੇ ਦੋਹਰੇ ਸੈਂਕੜੇ ਮਗਰੋਂ ਡੇਵਿਡ ਵਾਰਨਰ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਨਤੀਜਿਆਂ ਦੀ ਆਸ ਜਿਉਂਦੀ ਰੱਖੀ। ਵਾਰਨਰ ਨੇ 143 ਗੇਂਦਾਂ ’ਚ 144 ਦੌੜਾਂ ਦੀ ਪਾਰੀ ਖੇਡਣ ਤੋਂ ਬਿਨਾਂ ਉਸਮਾਨ ਖਵਾਜਾ (ਨਾਬਾਦ 95) ਨਾਲ ਦੂਜੀ ਵਿਕਟ ਲਈ 198 ਦੌੜਾਂ ਜੋੜੀਆਂ ਜਿਸ … Continue reading “ਦੂਜਾ ਟੈਸਟ: ਅਜ਼ਹਰ ਦੇ ਦੋਹਰੇ ਸੈਂਕੜੇ ਦੇ ਜਵਾਬ ’ਚ ਵਾਰਨਰ ਦਾ ਸੈਂਕੜਾ”

ਓਲੰਪਿਕਸ ’ਚ ਸਿੰਧੂ ਨੇ ਚਮਕਾਇਆ ਭਾਰਤੀ ਬੈਡਮਿੰਟਨ ਦਾ ਨਾਂ

ਨਵੀਂ ਦਿੱਲੀ, ਪੀਵੀ ਸਿੰਧੂ ਨੇ ਇਸ ਸਾਲ ਓਲੰਪਿਕ ਖੇਡਾਂ ’ਚ ਚਾਂਦੀ ਦਾ ਤਗ਼ਮਾ ਜਿੱਤ ਦੇ ਖੁਦ ਨੂੰ ਸਿਖਰਲੇ ਖਿਡਾਰੀਆਂ ’ਚ ਸ਼ਾਮਲ ਕਰ ਲਿਆ ਹੈ ਜਦਕਿ ਸਾਇਨਾ ਨੇਹਵਾਲ ਸੱਟਾਂ ਨਾਲ ਜੂਝਦੀ ਰਹੀ। ਇਸ ਸਾਲ ਭਾਰਤੀ ਬੈਡਮਿੰਟਨ ਨੇ ਕੌਮਾਂਤਰੀ ਮੰਚ ’ਤੇ ਆਪਣੀ ਹਾਜ਼ਰੀ ਸ਼ਿੱਦਤ ਨਾਲ ਦਰਜ ਕਰਾਈ। ਸਿੰਧੂ ਲਈ ਇਹ ਸਾਲ ਯਾਦਗਾਰ ਰਿਹਾ ਜਿਸ ਨੇ ਰੀਓ ਓਲੰਪਿਕ … Continue reading “ਓਲੰਪਿਕਸ ’ਚ ਸਿੰਧੂ ਨੇ ਚਮਕਾਇਆ ਭਾਰਤੀ ਬੈਡਮਿੰਟਨ ਦਾ ਨਾਂ”

ਖੇਡ ਮੰਤਰਾਲਾ ਜੂਨੀਅਰ ਹਾਕੀ ਖਿਡਾਰੀਆਂ ਨੂੰ ਦੇਵੇਗਾ ਨਕਦ ਇਨਾਮ

ਨਵੀਂ ਦਿੱਲੀ,  ਕੇਂਦਰੀ ਖੇਡ ਮੰਤਰਾਲਾ ਵਿਸ਼ਵ ਚੈਂਪੀਅਨ ਜੂਨੀਅਰ ਹਾਕੀ ਖਿਡਾਰੀਆਂ ਨੂੰ 3.70 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕਰੇਗਾ। ਖੇਡ ਮੰਤਰੀ ਵਿਜੈ ਗੋਇਲ ਨੇ ਬੁੱਧਵਾਰ ਨੂੰ ਅਸ਼ੋਕ ਰੋਡ ਸਥਿਤ ਆਪਣੀ ਰਿਹਾਇਸ਼ ’ਤੇ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸੇ ਮਹੀਨੇ ਜੂਨੀਅਰ ਟੀਮ ਨੇ ਲਖਨਊ ’ਚ ਹੋਏ ਐਫਆਈਐਚ ਵਿਸ਼ਵ ਕੱਪ ’ਚ ਬੈਲਜੀਅਮ ਨੂੰ … Continue reading “ਖੇਡ ਮੰਤਰਾਲਾ ਜੂਨੀਅਰ ਹਾਕੀ ਖਿਡਾਰੀਆਂ ਨੂੰ ਦੇਵੇਗਾ ਨਕਦ ਇਨਾਮ”