Close
Menu

Category: India

ਦਿੱਲੀ ਵਿੱਚ ਵਿਸ਼ਵ ਪੁਸਤਕ ਮੇਲਾ ਆਰੰਭ

ਨਵੀਂ ਦਿੱਲੀ,  ਵਿਸ਼ਵ ਪੁਸਤਕ ਮੇਲਾ ਅੱਜ ਤੋਂ ਇਥੋਂ ਦੇ ਪ੍ਰਗਤੀ ਮੈਦਾਨ ’ਚ ਸ਼ੁਰੂ ਹੋ ਗਿਆ ਹੈ। ਮੇਲੇ ’ਚ ਦੇਸ਼ ਅਤੇ ਵਿਦੇਸ਼ ਦੇ 800 ਤੋਂ ਵੱਧ ਪ੍ਰਕਾਸ਼ਕਾਂ ਨੇ ਕਿਤਾਬਾਂ ਦੇ ਪੰਡਾਲ ਲਾਏ ਹਨ। ਪੁਸਤਕ ਮੇਲੇ ਦਾ ਇਸ ਵਾਰ ਦਾ ਵਿਸ਼ਾ ‘ਮਾਨੁਸ਼ੀ-ਮਹਿਲਾਵਾਂ ਵੱਲੋਂ ਅਤੇ ਉਨ੍ਹਾਂ ਸਬੰਧੀ ਲੇਖਣੀ’ ਹੈ। ਏਸ਼ੀਆ ਦੇ ਸਭ ਤੋਂ ਵੱਡੇ ਪੁਸਤਕ ਮੇਲੇ ਵਜੋਂ ਮਸ਼ਹੂਰ … Continue reading “ਦਿੱਲੀ ਵਿੱਚ ਵਿਸ਼ਵ ਪੁਸਤਕ ਮੇਲਾ ਆਰੰਭ”

ਸਾਕਸ਼ੀ ਮਹਾਰਾਜ ਖ਼ਿਲਾਫ਼ ਕੇਸ ਦਰਜ

ਮੇਰਠ, ਅਬਾਦੀ ’ਤੇ ਕਾਬੂ ਪਾਉਣ ਸਬੰਧੀ ਕੀਤੀ ਵਿਵਾਦਤ ਟਿੱਪਣੀ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਖ਼ਿਲਾਫ਼ ਪੁਲੀਸ ਨੇ ਐਫਆਈਆਰ ਦਰਜ ਕੀਤੀ ਹੈ। ਉਸ ਖ਼ਿਲਾਫ਼ 298, 188, 295ਏ ਅਤੇ 153ਬੀ ਤਹਿਤ ਇਹ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਪੁਲੀਸ ਨੇ ਉਸ ਸਮੇਂ ਇਹ ਕਾਰਵਾਈ ਕੀਤੀ ਹੈ ਜਦੋਂ ਸ਼ੁੱਕਰਵਾਰ ਨੂੰ ‘ਸੰਤ ਸੰਮੇਲਨ’ ਦੌਰਾਨ ਸਾਕਸ਼ੀ ਮਹਾਰਾਜ ਨੇ ਕਿਹਾ … Continue reading “ਸਾਕਸ਼ੀ ਮਹਾਰਾਜ ਖ਼ਿਲਾਫ਼ ਕੇਸ ਦਰਜ”

ਅਖਿਲੇਸ਼ ਧੜੇ ਨੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਹਲਫ਼ਨਾਮੇ ਸੌਂਪੇ

ਨਵੀਂ ਦਿੱਲੀ/ਲਖਨਊ,  ਦੋ-ਫਾੜ ਹੋਈ ਸਮਾਜਵਾਦੀ ਪਾਰਟੀ ਵਿੱਚ ਸੁਲ੍ਹਾ ਦੇ ਯਤਨ ਕਿਸੇ ਵੀ ਸਿਰੇ ਨਹੀਂ ਲੱਗੇ। ਅਖਿਲੇਸ਼ ਯਾਦਵ ਦੇ ਧੜੇ ਨੇ ਅੱਜ ਚੋਣ ਕਮਿਸ਼ਨ ਕੋਲ ਉਨ੍ਹਾਂ ਨਾਲ ਜੁੜੇ ਵਿਧਾਇਕਾਂ ਅਤੇ ਅਹੁਦੇਦਾਰਾਂ ਦੇ ਦਸਤਖ਼ਤਾਂ ਵਾਲੇ ਹਲਫ਼ਨਾਮੇ ਜਮ੍ਹਾਂ ਕਰਵਾ ਦਿੱਤੇ। ਅਖਿਲੇਸ਼ ਦੇ ਵਫ਼ਾਦਾਰ ਰਾਮ ਗੋਪਾਲ ਯਾਦਵ ਚੋਣ ਕਮਿਸ਼ਨ ਦੇ ਦਫ਼ਤਰ ਪੁੱਜੇ ਅਤੇ ਦਸਤਾਵੇਜ਼ਾਂ ਦੀਆਂ ਸੱਤ ਕਾਪੀਆਂ ਦਾਖ਼ਲ ਕੀਤੀਆਂ। … Continue reading “ਅਖਿਲੇਸ਼ ਧੜੇ ਨੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਹਲਫ਼ਨਾਮੇ ਸੌਂਪੇ”

ਕਾਂਗਰਸ ਵੱਲੋਂ ਨੋਟਬੰਦੀ ਖਿਲਾਫ਼ ਪ੍ਰਦਰਸ਼ਨ

ਨਵੀਂ ਦਿੱਲੀ,  ਕਾਂਗਰਸ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਅੰਦਰ ਕੇਂਦਰ ਸਰਕਾਰ ਦੀਆਂ ਨੋਟਬੰਦੀ ਸਮੇਤ ਹੋਰ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ ਜਿਨ੍ਹਾਂ ਵਿੱਚ ਔਰਤਾਂ ਦੀ ਭਰਵੀਂ ਹਾਜ਼ਰੀ ਦੇਖੀ ਗਈ। ਮੌਸਮ ਖਰਾਬ ਹੋਣ ਦੇ ਬਾਵਜੂਦ ਇਨ੍ਹਾਂ ਪ੍ਰਦਰਸ਼ਨਾਂ ਨੂੰ ਖਾਸਾ ਹੁੰਗਾਰਾ ਮਿਲਿਆ। ਕਾਂਗਰਸ ਦੇ ਇੰਚਾਰਜ਼ ਪੀਸੀ ਚਾਕੂ ਨੇ ਕਿਹਾ ਕਿ ਨੋਟਬੰਦੀ ਕਾਰਨ ਦਿੱਲੀ ਵਿੱਚੋਂ ਲੱਖਾਂ ਲੋਕ ਹਿਜਰਤ … Continue reading “ਕਾਂਗਰਸ ਵੱਲੋਂ ਨੋਟਬੰਦੀ ਖਿਲਾਫ਼ ਪ੍ਰਦਰਸ਼ਨ”

ਅਡਵਾਨੀ ਦੀ ਅਗਵਾਈ ’ਚ ਬਣੇ ਸਰਕਾਰ: ਮਮਤਾ

ਕੋਲਕਾਤਾ, ਨੋਟਬੰਦੀ ਦੇ ਮੁੱਦੇ ’ਤੇ ਕੇਂਦਰ ਨਾਲ ਆਢਾ ਲੈਣ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿੱਖੇ ਤੇਵਰ ਅਪਣਾਉਂਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦੇਸ਼ ’ਚ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਵਿੱਤ ਮੰਤਰੀ ਅਰੁਣ ਜੇਤਲੀ ਜਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ‘ਕੌਮੀ ਸਰਕਾਰ’ ਬਣਾਈ ਜਾਵੇ। ਤ੍ਰਿਣਮੂਲ ਕਾਂਗਰਸ … Continue reading “ਅਡਵਾਨੀ ਦੀ ਅਗਵਾਈ ’ਚ ਬਣੇ ਸਰਕਾਰ: ਮਮਤਾ”

ਜਸਟਿਸ ਕਾਟਜੂ ਖ਼ਿਲਾਫ਼ ਇੱਜ਼ਤ ਹੱਤਕ ਦੇ ਕੇਸ ਹਟਾਏ

ਨਵੀਂ ਦਿੱਲੀ,ਸੁਪਰੀਮ ਕੋਰਟ ਨੇ ਸੇਵਾਮੁਕਤ ਜੱਜ ਮਾਰਕੰਡੇ ਕਾਟਜੂ ਨੂੰ ਅੱਜ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਅਦਾਲਤ ਦੀ ਇੱਜ਼ਤ ਹੱਤਕ ਦੇ ਦੋ ਕੇਸਾਂ ਨੂੰ ਹਟਾ ਲਿਆ ਹੈ। ਸੁਪਰੀਮ ਕੋਰਟ ਦੇ ਜੱਜਾਂ ਦੀ ਨੁਕਤਾਚੀਨੀ ਕਰਨ ਲਈ ਬਿਨਾਂ ਸ਼ਰਤ ਮੁਆਫ਼ੀ ਦੀ ਪੇਸ਼ਕਸ਼ ਤੋਂ ਬਾਅਦ ਜਸਟਿਸ ਕਾਟਜੂ ਨੂੰ ਰਾਹਤ ਦਿੱਤੀ ਗਈ ਹੈ। ਜਸਟਿਸ ਰੰਜਨ ਗੋਗੋਈ ਅਤੇ ਯੂ ਯੂ ਲਲਿਤ ’ਤੇ … Continue reading “ਜਸਟਿਸ ਕਾਟਜੂ ਖ਼ਿਲਾਫ਼ ਇੱਜ਼ਤ ਹੱਤਕ ਦੇ ਕੇਸ ਹਟਾਏ”

ਅਦਾਕਾਰੀ ਦਾ ਓਮ ਜਹਾਨੋਂ ਰੁਖ਼ਸਤ

ਮੁੰਬਈ, ‘ਅਰਧ ਸੱਤਯ’, ‘ਆਕਰੋਸ਼’ ਅਤੇ ‘ਸਿਟੀ ਆਫ ਜੌਇ’ ਵਰਗੀਆਂ ਕਲਾਸਿਕ ਫਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਨਿਭਾਉਣ ਵਾਲੇ ਉੱਘੇ ਅਦਾਕਾਰ ਓਮ ਪੁਰੀ ਦਾ ਅੱਜ ਸਵੇਰੇ ਉਨ੍ਹਾਂ ਦੀ ਰਿਹਾਇਸ਼ ਉਤੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 66 ਸਾਲਾ ਅਦਾਕਾਰ ਦੇ ਪਰਿਵਾਰ ਵਿੱਚ ਵੱਖ ਰਹਿੰਦੀ ਪਤਨੀ ਨੰਦਿਤਾ ਪੁਰੀ ਅਤੇ ਪੁੱਤਰ ਇਸ਼ਾਨ ਹੈ। ਅੱਜ ਸ਼ਾਮੀਂ ਓਸ਼ੀਵਾੜਾ ਸ਼ਮਸ਼ਕਨਘਾਟ ਵਿੱਚ … Continue reading “ਅਦਾਕਾਰੀ ਦਾ ਓਮ ਜਹਾਨੋਂ ਰੁਖ਼ਸਤ”

ਸਪਾ ਦਾ ‘ਸਾਈਕਲ’ ਮਿਲ ਕੇ ਚਲਾਉਣ ਦੀਆਂ ਕੋਸ਼ਿਸ਼ਾਂ ਤੇਜ਼

ਲਖਨਊ, ਸਮਾਜਵਾਦੀ ਪਾਰਟੀ ਦੇ ਵੱਖ ਹੋਏ ਧੜਿਆਂ ਦਰਮਿਆਨ ਸੁਲ੍ਹਾ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਦੋਂ ਹੁਲਾਰਾ ਮਿਲਿਆ ਜਦੋਂ ਇਕ ਧੜੇ ਦੇ ਮੁਖੀ ਤੇ ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦੂਜੇ ਧੜੇ ਦੇ ਅਹਿਮ ਆਗੂ ਤੇ ਆਪਣੇ ਚਾਚਾ ਸ਼ਿਵਪਾਲ ਯਾਦਵ ਨਾਲ ਮੀਟਿੰਗ ਕੀਤੀ। ਦੂਜੇ ਪਾਸੇ ਝਗੜੇ ਦੀ ਮੁੱਖ ਵਜ੍ਹਾ ਬਣੇ ਪਾਰਟੀ ਐਮਪੀ ਅਮਰ ਸਿੰਘ ਨੇ ਕਿਹਾ … Continue reading “ਸਪਾ ਦਾ ‘ਸਾਈਕਲ’ ਮਿਲ ਕੇ ਚਲਾਉਣ ਦੀਆਂ ਕੋਸ਼ਿਸ਼ਾਂ ਤੇਜ਼”

ਚੋਣਾਂ ਤੋਂ ਪਹਿਲਾਂ ਬਜਟ: ਚੋਣ ਕਮਿਸ਼ਨ ਕੋਲ ਪੁੱਜੀਆਂ ਪਾਰਟੀਆਂ

ਨਵੀਂ ਦਿੱਲੀ, ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕੇਂਦਰੀ ਬਜਟ ਪੇਸ਼ ਕਰਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਕੋਲ ਇਹ ਮਾਮਲਾ ਉਠਾਇਆ। ਇਨ੍ਹਾਂ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਵੋਟਿੰਗ ਦੇ ਆਖਰੀ ਦਿਨ 8 ਮਾਰਚ ਤਕ ਬਜਟ ਪੇਸ਼ ਕਰਨ ਤੋਂ ਰੋਕਿਆ ਜਾਵੇ। ਮੁੱਖ ਚੋਣ ਕਮਿਸ਼ਨਰ … Continue reading “ਚੋਣਾਂ ਤੋਂ ਪਹਿਲਾਂ ਬਜਟ: ਚੋਣ ਕਮਿਸ਼ਨ ਕੋਲ ਪੁੱਜੀਆਂ ਪਾਰਟੀਆਂ”

ਜੀਐਸਟੀ: ਇਕਹਿਰੇ ਕਰ ਸ਼ਾਸਨ ਉੱਤੇ ਕੰਟਰੋਲ ਲਈ ਦੋਹਰੀ ਜੰਗ

ਨਵੀਂ ਦਿੱਲੀ, ਕੇਂਦਰ ਤੇ ਸੂਬਿਆਂ ਵੱਲੋਂ ਕਰਦਾਤਾਵਾਂ ਅਤੇ ਵਿਦੇਸ਼ੀ ਸਮੁੰਦਰੀ ਵਪਾਰ ’ਤੇ ਕੰਟਰੋਲ ਵਰਗੇ ਮੁੱਦਿਆਂ ਸਬੰਧੀ ਆਪਣੇ ਆਪਣੇ ਸਟੈਂਡ ’ਤੇ ਅੜੇ ਰਹਿਣ ਕਾਰਨ ਵਸਤਾਂ ਤੇ ਸੇਵਾਵਾਂ ਕਰਨ (ਜੀਐਸਟੀ) ਉਤੇ ਅੱਜ ਵੀ ਖੜੋਤ ਬਰਕਰਾਰ ਰਹੀ। ਇਸ ਕਾਰਨ ਇਕਹਿਰੇ ਕਰ ਸ਼ਾਸਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸਤੰਬਰ ਤਕ ਟਲ ਸਕਦੀ ਹੈ। ਸ਼ਕਤੀਸ਼ਾਲੀ ਜੀਐਸਟੀ ਕੌਂਸਲ ਦੀ ਦੋ ਦਿਨਾਂ … Continue reading “ਜੀਐਸਟੀ: ਇਕਹਿਰੇ ਕਰ ਸ਼ਾਸਨ ਉੱਤੇ ਕੰਟਰੋਲ ਲਈ ਦੋਹਰੀ ਜੰਗ”