Close
Menu

Category: India

ਜਸਟਿਸ ਖੇਹਰ ਨੇ ਭਾਰਤ ਦੇ ਚੀਫ ਜਸਟਿਸ ਵਜੋਂ ਹਲਫ਼ ਲਿਆ

ਨਵੀਂ ਦਿੱਲੀ, ਜੱਜਾਂ ਦੀ ਨਿਯੁਕਤੀ ਸਬੰਧੀ ਵਿਵਾਦਗ੍ਰਸਤ ਐਨਜੇਏਸੀ ਐਕਟ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਅੱਜ ਭਾਰਤ ਦੇ 44ਵੇਂ ਚੀਫ ਜਸਟਿਸ ਵਜੋਂ ਹਲਫ ਲਿਆ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਸਟਿਸ ਖੇਹਰ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ … Continue reading “ਜਸਟਿਸ ਖੇਹਰ ਨੇ ਭਾਰਤ ਦੇ ਚੀਫ ਜਸਟਿਸ ਵਜੋਂ ਹਲਫ਼ ਲਿਆ”

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਹਿਰਾਸਤ ਵਿੱਚ ਲਏ

ਨਵੀਂ ਦਿੱਲੀ, ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂ ਸੁਦੀਪ ਬੰਦੋਪਾਧਿਆਏ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਅੱਜ ਪਾਰਟੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੀਤਾ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਪਾਰਟੀ ਦੇ ਕਾਨੂੰਨਸਾਜ਼ਾਂ ਨੂੰ 7 ਲੋਕ ਕਲਿਆਣ ਮਾਰਗ ਉਤੇ ਪੁੱਜਣ ਤੋਂ ਪਹਿਲਾਂ ਹੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਤ੍ਰਿਣਮੂਲ ਕਾਂਗਰਸ ਦੇ … Continue reading “ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਹਿਰਾਸਤ ਵਿੱਚ ਲਏ”

ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤਿਆ ਜਾ ਸਕਦੈ ਕੇਂਦਰੀ ਬਜਟ: ਮਾਇਆਵਤੀ

ਲਖਨਊ,  ਕੇਂਦਰੀ ਬਜਟ ਦੇ ਐਲਾਨਾਂ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕੀਤੇ ਜਾਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਅੱਜ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਕੇਂਦਰ ਨੂੰ ਨਿਰਦੇਸ਼ ਦੇਵੇ ਕਿ ਮਾਰਚ ਵਿੱਚ ਸਾਰੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਨਿਬੜਨ ਬਾਅਦ ਹੀ ਆਮ ਬਜਟ ਪੇਸ਼ ਕੀਤਾ ਜਾਵੇ। ਇਥੇ ਪਾਰਟੀ ਵੱਲੋਂ ਜਾਰੀ … Continue reading “ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤਿਆ ਜਾ ਸਕਦੈ ਕੇਂਦਰੀ ਬਜਟ: ਮਾਇਆਵਤੀ”

ਸੰਸਦੀ ਸੈਸ਼ਨ 31 ਤੋਂ; ਕੇਂਦਰੀ ਬਜਟ ਪਹਿਲੀ ਫਰਵਰੀ ਨੂੰ

ਨਵੀਂ ਦਿੱਲੀ,ਬਜਟ ਪ੍ਰਕਿਰਿਆ ਵਿੱਚ ਹੂੰਝਾ-ਫੇਰ ਬਦਲਾਅ ਤਹਿਤ ਅੱਜ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਪੀਏ) ਨੇ ਬਜਟ ਸੈਸ਼ਨ 31 ਜਨਵਰੀ ਤੋਂ ਅਤੇ ਕੇਂਦਰੀ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ। ਰਾਸ਼ਟਰਪਤੀ ਦਾ ਸੰਬੋਧਨ ਅਤੇ ਆਰਥਿਕ ਸਰਵੇਖਣ 31 ਜਨਵਰੀ ਨੂੰ ਪੇਸ਼ ਕਰਨ ਦੀ ਸੰਭਾਵਨਾ ਹੈ। ਬਜਟ ਸੈਸ਼ਨ ਦਾ ਪਹਿਲਾ ਗੇੜ 9 ਫਰਵਰੀ ਤਕ … Continue reading “ਸੰਸਦੀ ਸੈਸ਼ਨ 31 ਤੋਂ; ਕੇਂਦਰੀ ਬਜਟ ਪਹਿਲੀ ਫਰਵਰੀ ਨੂੰ”

ਕੈਪਟਨ ਵੱਲੋਂ ਨਿਤੀਸ਼ ਨੂੰ ਪੰਜਾਬ ’ਚ ਪ੍ਰਚਾਰ ਦਾ ਸੱਦਾ

ਪਟਨਾ ਸਾਹਿਬ,ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਦੁਪਹਿਰ ਦੇ ਖਾਣੇ ਮੌਕੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮ ਸੰਬਧੀ ਇਥੇ ਪੁੱਜੇ ਹਨ। ਇਸ ਮੌਕੇ … Continue reading “ਕੈਪਟਨ ਵੱਲੋਂ ਨਿਤੀਸ਼ ਨੂੰ ਪੰਜਾਬ ’ਚ ਪ੍ਰਚਾਰ ਦਾ ਸੱਦਾ”

ਅਖਿਲੇਸ਼ ਧੜੇ ਵੱਲੋਂ ਵੀ ‘ਸਾਈਕਲ’ ਉਤੇ ਦਾਅਵਾ

ਨਵੀਂ ਦਿੱਲੀ/ਲਖਨਊ, ਸਮਾਜਵਾਦੀ ਪਾਰਟੀ (ਸਪਾ) ਦੀ ਫੁੱਟ ਅੱਜ ਉਦੋਂ ਰਸਮੀ ਰੂਪ ਧਾਰ ਗਈ ਜਦੋਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਧੜੇ ਨੇ ਨਵੀਂ ਦਿੱਲੀ ਵਿਖੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰ ਕੇ ਪਾਰਟੀ ਦੇ ਚੋਣ ਨਿਸ਼ਾਨ ‘ਸਾਈਕਲ’ ਉਤੇ ਆਪਣਾ ਹੱਕ ਜਤਾਇਆ। ਪਾਰਟੀ ਵਫ਼ਦ ਨੇ ਦਾਅਵਾ ਕੀਤਾ ਕਿ ਹੁਣ ਪਾਰਟੀ ਦੇ ‘ਅਸਲ’ ਮੁਖੀ ਅਖਿਲੇਸ਼ ਯਾਦਵ ਹੀ … Continue reading “ਅਖਿਲੇਸ਼ ਧੜੇ ਵੱਲੋਂ ਵੀ ‘ਸਾਈਕਲ’ ਉਤੇ ਦਾਅਵਾ”

ਅੰਮ੍ਰਿਤਸਰ ਸੰਸਦੀ ਸੀਟ ਤੋਂ ਕਪਿਲ ਸ਼ਰਮਾ ਨੂੰ ਕਾਂਗਰਸ ਟਿਕਟ ?

ਅੰਮ੍ਰਿਤਸਰ, ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਵਜੋਤ ਸਿੰਘ ਸਿੱਧੂ ਅਤੇ ਸਥਾਨਕ ਆਗੂਆਂ ਵੱਲੋਂ ਨਾਂਹ ਨੁੱਕਰ ਕੀਤੇ ਜਾਣ ਤੋਂ ਬਾਅਦ ਕਾਂਗਰਸ ਹੁਣ ਇਥੋਂ ਨਾਮਵਰ ਹਸਤੀ ਨੂੰ ਚੋਣ ਲੜਾਉਣ ਦੀ ਇੱਛੁਕ ਹੈ ਅਤੇ ਇਸ ਸਬੰਧ ਵਿੱਚ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਅਤੇ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੇ ਨਾਂ ਦੀ ਚਰਚਾ ਹੈ। ਅੰਮ੍ਰਿਤਸਰ ਦੀ ਸੰਸਦੀ ਸੀਟ … Continue reading “ਅੰਮ੍ਰਿਤਸਰ ਸੰਸਦੀ ਸੀਟ ਤੋਂ ਕਪਿਲ ਸ਼ਰਮਾ ਨੂੰ ਕਾਂਗਰਸ ਟਿਕਟ ?”

ਮੋਦੀ ਵੱਲੋਂ ਯੂਪੀ ਵਾਸੀਆਂ ਨੂੰ ਜਾਤ ਤੋਂ ਉਪਰ ਉਠ ਕੇ ਵੋਟਾਂ ਪਾਉਣ ਦਾ ਸੱਦਾ

ਲਖਨਊ,  ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਾਤ-ਪਾਤ ਤੋਂ ਉਪਰ ਉਠ ਕੇ ਵੋਟਾਂ ਪਾਉਣ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਵਿਰੋਧੀ ਪਾਰਟੀਆਂ ਉਤੇ ਦੋਸ਼ ਲਾਇਆ ਕਿ ਉਹ ਹਾਲੇ ਕਾਲਾ ਧਨ ਸਾਂਭਣ ਵਿੱਚ ਮਸਰੂਫ਼ ਹਨ ਤੇ ਉਨ੍ਹਾਂ ਦੇ ਪਰਿਵਾਰ ਵਿਕਾਸ ਨਹੀਂ ਕਰ ਸਕਦੇ। ਉਨ੍ਹਾਂ ਖ਼ਾਸਕਰ ਬਸਪਾ ਤੇ ਸਮਾਜਵਾਦੀ … Continue reading “ਮੋਦੀ ਵੱਲੋਂ ਯੂਪੀ ਵਾਸੀਆਂ ਨੂੰ ਜਾਤ ਤੋਂ ਉਪਰ ਉਠ ਕੇ ਵੋਟਾਂ ਪਾਉਣ ਦਾ ਸੱਦਾ”

‘ਸਾਈਕਲ’ ’ਤੇ ਕਬਜ਼ੇ ਲਈ ਮੁਲਾਇਮ ਸਿੰਘ ਪਹੁੰਚੇ ਦਿੱਲੀ

ਨਵੀਂ ਦਿੱਲੀ, ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਨੇ ਪਾਰਟੀ ਦੇ ਚੋਣ ਚਿੰਨ੍ਹ ‘ਸਾਈਕਲ’ ਉਤੇ ਦਾਅਵੇ ਲਈ ਅੱਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਕੱਲ੍ਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਮੁਲਾਇਮ ਸਿੰਘ ਯਾਦਵ ਆਪਣੇ ਛੋਟੇ ਭਰਾ ਸ਼ਿਵਪਾਲ ਸਿੰਘ ਯਾਦਵ, ਅਮਰ … Continue reading “‘ਸਾਈਕਲ’ ’ਤੇ ਕਬਜ਼ੇ ਲਈ ਮੁਲਾਇਮ ਸਿੰਘ ਪਹੁੰਚੇ ਦਿੱਲੀ”

ਧਰਮ, ਜਾਤ ਦੇ ਨਾਮ ’ਤੇ ਵੋਟਾਂ ਮੰਗਣਾ ਗ਼ਲਤ

ਨਵੀਂ ਦਿੱਲੀ, ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਧਰਮ, ਜਾਤ-ਪਾਤ, ਫ਼ਿਰਕੇ ਜਾਂ ਭਾਸ਼ਾ ਦੇ ਆਧਾਰ ’ਤੇ ਵੋਟਾਂ ਲਈ ਅਪੀਲਾਂ ਕਰਨਾ ਚੋਣ ਕਾਨੂੰਨ ਦੀਆਂ ਧਾਰਾਵਾਂ ਤਹਿਤ ‘ਭ੍ਰਿਸ਼ਟ ਆਚਰਣ’ ਦੇ ਘੇਰੇ ’ਚ ਆਉਂਦਾ ਹੈ। ਇਸ ਫ਼ੈਸਲੇ ਨਾਲ ਧਰਮ, ਜਾਤ-ਪਾਤ ਅਤੇ ਭਾਸ਼ਾ ਦੇ ਆਧਾਰ ’ਤੇ … Continue reading “ਧਰਮ, ਜਾਤ ਦੇ ਨਾਮ ’ਤੇ ਵੋਟਾਂ ਮੰਗਣਾ ਗ਼ਲਤ”